ਯਾਰ ਪ੍ਰਾਹੁਣੇ ਆ ਗਏ
ਲੈ ਪਿੰਡ 'ਚ ਘੁੰਮੇ
ਜਿੰਦਾਂ ਨਾਲ ਸ਼ਰੀਕੜਾ
ਘਰ ਪੱਕੇ ਤੁਮੇ
ਜਿਹਨਾਂ ਉੱਤੇ ਤਿਉੜੀਆਂ
ਉਹ ਮੱਥੇ ਚੁੰਮੇ
ਅਜ਼ਲੋਂ ਬੰਦੀਵਾਨ ਹਾਂ
ਇਹੀ ਚਰਚੇ ਧੁੰਮੇ
ਰੱਤਾਂ ਪੀਵਣ ਵਾਲੜੇ
ਅੱਜ ਮੋਹਰੀ ਹੋ ਗਏ
ਰਾਤੀਂ ਨੀਂਦ ਉਨੀਂਦਰਾ
ਸਾਹ ਚੋਰੀ ਹੋ ਗਏ
ਰਾਜਾ ਮਾਰੀਂ ਨ੍ਹੇਰਨੇ
ਦਿਲ ਭੌਰੀ ਹੋ ਗਏ
ਸੱਜਣ ਹਾਣੀ ਰੋਗ ਦੇ
ਅੱਖੀਆਂ ਦੇ ਫੋੜੇ
ਮੈਂ ! ਸਮਿਆਂ ਤੇਰੀ ਗੱਲ ਤੋਂ
ਕੁਝ ਅੱਖਰ ਤੋੜੇ
ਇਹ ਸੱਜਣ ਸਾਹਵਾਂ ਵਾਂਗ ਨੇ
ਹੁਣ ਕਿਹੜਾ ਮੋੜੇ
ਵੇਲਾ ਮਾਰੇ ਸੈਨਤਾਂ
ਦਿਨ ਰਹਿ ਗਏ ਥੋੜੇ