ਆਵੇਂ ਤੇ ਆਖ ਸੁਣਾਵੀਂ, ਯਾਰ ਤੁਸਾ ਕੂੰ ਮੈਂ ਹਾਲ ।
ਰਾਤੀਂ ਡੇਹਾਂ ਤਰਫ਼ ਤੁਸਾਡੇ, ਮੈਂਡਾ ਖ਼ਵਾਬ ਖਿਆਲ।
ਬਾਝ ਤੁਹਾਡੇ ਸਾਡੀ ਹਰਦਮ, ਜੋਸ਼ਾਂ ਦੇ ਵਿਚ ਜਾਲ।
ਅਸਾਂ ਯਤੀਮਾਂ ਨੂੰ ਮੂਲ ਨ ਛੋੜੇਂ, ਨਿਉਣਾ ਪੇਈਏ ਨਾਲ।
ਨਾਲ ਅਸਾਡੇ ਯਾਰ ਜਾ ਲਾਇਓਈ, ਪਰਤ ਓਹਾਈ ਪਾਲ।
ਨਾਲ ਸੱਚੂ ਦੇ ਆਹੀ ਤੁਸਾਡੀ, ਯਾਰ ਸਾ ਗੁਝੜੀ ਗਾਲ੍ਹ।