ਯਾਰਾ !
ਤੂੰ ਰੁੱਖ ਘਣਛਾਵਾਂ
ਜੀਵਨ ਦੀ ਧੁੱਪ ਜਦ ਵੀ ਲੂੰਹਦੀ
ਮੈਂ ਤੇਰੇ ਦਰ ਆਵਾਂ
ਤੇਰੇ ਦਰ ਤੇ ਮਹਿਕਾਂ ਵੱਸਣ
ਸਜਦਾ ਕਰਨ ਹਵਾਵਾਂ
ਮੈਂ ਕੱਜਲ ਨਗਰੀ ਦਾ ਵਾਸੀ
ਤੂੰ ਚਾਨਣ ਦਾ ਸਿਰਨਾਵਾਂ
ਜਿੱਥੇ ਵੇ ਤੂੰ ਵੱਸਦਾ ਅੜਿਆ
ਭਿੱਜੀਆਂ ਇਤਰ ਹਵਾਵਾਂ
ਤੇਰੇ ਨੇੜੇ ਮੂਲ ਨਾ ਢੁੱਕਣ
ਚੰਦਰੀਆਂ ਊਦ ਬਲਾਵਾਂ
ਦਰ ਤੇਰੇ ਜਦ ਆਵਾਂ ਅੜਿਆ
ਰੂਹ ਚਾਨਣ ਨਾਲ ਭਿੱਜੇ
ਪਲਾਂ ਛਿਣਾਂ ਦੇ ਵਿੱਚ ਉੱਡ ਜਾਵੇ
ਦਰਦਾਂ ਦਾ ਪਰਛਾਵਾਂ।