ਯਾਰਾਂ ਵਾਲੀ ਵਾਅ

ਯਾਰਾਂ ਵਾਲੀ ਵਾਅ ਦੀ ਅੱਗ ਵੀ 

ਸੀਨੇ ਵਰ੍ਹਦੀ ਜਾਏ 

ਅੱਖੀਂ ਲੋਭ ਸਮੇਂ ਦਾ ਪਾਲਾ 

ਰੂਹ ਜਿਉਂ ਠਰਦੀ ਜਾਏ

ਸੱਜਣ ਵਾਅ ਦਾ ਵਰ੍ਹ ਜਾਣਾ ਵੀ 

ਰਾਹ ਨਾ ਸਾਡੀ ਮੱਲੇ

ਸਾਹ ਦਾ ਸੇਕ ਸਲਾਮਤ ਸਾਡਾ 

ਕਿਧਰੇ ਮਰ ਨਹੀਂ ਚੱਲੇ

ਕਾਹਦਾ ਮਾਣ ਹਵਾ 'ਤੇ ਕਰੀਏ 

ਬੈਠ ਕਿਸੇ ਨਹੀਂ ਰਹਿਣਾ 

ਅਸੀਂ ਤੇ ਅਪਣਾ ਜੀਵਨ ਜੀਣਾ 

ਜਨਮ ਜਨਮ ਨੂੰ ਸਹਿਣਾ

📝 ਸੋਧ ਲਈ ਭੇਜੋ