ਯਾਰ ਵਿਛੋੜਾ ਝੱਲ ਨਹੀ ਹੋਣਾ

ਯਾਰ ਵਿਛੋੜਾ ਝੱਲ ਨਹੀ ਹੋਣਾ

ਹੋਰ ਟਿਕਾਣਾ ਮੱਲ ਨਹੀ ਹੋਣਾ

ਹਾਂ ਮੁਹੱਬਤ ਹੋ ਸਕਦੀ ਹੈ

ਪਰ ਮੇਰੇ ਤੋਂ ਛੱਲ ਨਹੀ ਹੋਣਾ,

ਤੂੰ ਜੇ ਮੈਨੂੰ ਛੱਡਿਆਂ ਤੇ

ਇਕ ਕਦਮ ਵੀ ਚੱਲ ਨਹੀ ਹੋਣਾ,

ਜਾਂ ਮੁਹੱਬਤ ਔਖੀ ਬਾਹਲੀ

ਜਾਂ ਫਿਰ ਮੈਨੂੰ ਵੱਲ ਨਹੀ ਹੋਣਾ,

ਸ਼ੇਅਰ ਬਥੇਰੇ ਲਿਖ ਲੈਂਦਾ ਹਾਂ

ਪਰ ਤੇਰੇ ਵੱਲ ਘੱਲ ਨਹੀ ਹੋਣਾ,

ਅੱਜ ਹੀ ਪੁੱਛ ਲੈ ਜੋ ਵੀ ਪੁੱਛਣਾ

ਕੀ ਪਤਾ ਮੈਂ ਕੱਲ  ਨਹੀ ਹੋਣਾ

📝 ਸੋਧ ਲਈ ਭੇਜੋ