ਯਾਦ ਨਹੀਂ ਪਰ
ਇਹ ਅਣਗਿਣਤ ਯੁਗਾਂ
ਦੀ ਗੱਲ ਸੀ
ਵਿਸਰੀਆਂ ਯਾਦਾਂ ਵਿੱਚ
ਤੇਰੇ ਹੱਥਾਂ ਤੋਂ ਇੱਕ ਭਿੱਖਿਆ ਕਟੋਰਾ ਲੈ ਕੇ
ਸ਼ੁਰੂ ਹੋਈ ਲੰਮੀ ਯਾਤਰਾ ਯਾਦ ਆਉਂਦੀ ਹੈ
ਉਮਰਾਂ ਤੱਕ ਭੀਖ ਮੰਗਦੀ ਰਹੀ
ਸੰਸਾਰ ਭਰਦਾ ਰਿਹਾ ਗੱਚ ਭਰੀ
ਨਾਪਸੰਦੀ, ਨਫ਼ਰਤ, ਸੋਗ
ਆਨੰਦ, ਦਿਆਲਤਾ, ਪਿਆਰ ਦਾ ਭੋਜਨ
ਪਰ ਜਦੋਂ ਮੈਂ ਮੁੜ ਕੇ ਤੈਨੂੰ ਵੇਖਦੀ
ਤੇਰੀ ਝੁਕੀ ਹੋਈ ਨਜ਼ਰ
ਮੈਨੂੰ ਵੀਤਰਾਗੀ ਕਰ ਦੇਂਦੀ
ਤੇਰੇ ਤੱਕ ਦੁਬਾਰਾ ਪਹੁੰਚਣ ਦੀ ਤਾਂਘ ਵਿੱਚ ਮੈਂ
ਸਦਾ ਇੰਤਜ਼ਾਰ 'ਚ ਬੈਠੀ ਰਹੀ
ਪਲਕ ਝਪਕਣ ਤੱਕ ਦੀ ਵਿਘਨ ਨਾ ਆਉਣ ਦਿੱਤੀ
ਤੇ ਜੇ ਕਦੀ ਅੱਖ ਲੱਗ ਜਾਂਦੀ ਤਾਂ
ਸੁਪਨੇ 'ਚ ਪੁੱਠਾ ਵਹਿੰਦਾ ਝਰਨਾ ਨਜ਼ਰ ਆਉਂਦਾ
ਸ਼ਾਮ ਦੇ ਬਾਅਦ ,ਦੂਰ ਅਸਮਾਨ ਤੋਂ
ਹੋਲੀ ਹੋਲੀ ਆਉਂਦੀ ਪਖਾਵਜ ਦੀ ਆਵਾਜ਼
ਤੇ ਮੇਰੀਆਂ ਅੱਖਾਂ ਅੱਗੇ
ਤੇਰੇ ਨਾਲ ਭੋਗੇ ਅਤੀਤ ਦੇ ਪਲ
ਨੱਚਣ ਲੱਗ ਜਾਂਦੇ
ਸਰੀਰ ਦਾ ਆਪਣਾ ਧਰਮ ਪਰ,
ਮਨ ਦਾ ਸਿਮਰਨ "ਤੇਰੇ" ਵਿੱਚ ਲੀਨ