ਯੇ-ਯਾਰ ਪਿਆਰੇ ਨੂੰ ਨਿੱਤ ਸਦੈਨੀਆਂ

ਯੇ-ਯਾਰ ਪਿਆਰੇ ਨੂੰ ਨਿੱਤ ਸਦੈਨੀਆਂ,

ਯਾ ਰੱਬ ਨਿੱਤ ਕੂਕੇਨੀਆਂ ਮੈਂ

ਯਾ ਰੱਬ ਯਾ ਰੱਬ ਨਿੱਤ ਕਰੇਨੀਆਂ,

ਪੀਰਾਂ ਨੂੰ ਨਿੱਤ ਸਦੇਨੀਆਂ ਮੈਂ

ਯਾ ਰੱਬ ਆਣ ਮਿਲਾਉ ਪਿਆਰੇ ਨੂੰ,

ਤਾਂ ਦਮ ਕੋਈ ਜੀਨੀਆਂ ਮੈਂ

ਹੈਦਰ ਆਣ ਮਿਲਾਏਂ ਢੋਲਣ ਨੂੰ,

ਕਈ ਕਰ ਕਰ ਹੀਲੜੇ ਜੀਨੀਆਂ ਮੈਂ ।੩੦।

(ਹੈਦਰ ਆਣ ਮਿਲਾ ਢੋਲਣ,

ਤੈਂਡੇ ਬਾਝ ਦਮਾਂ ਗੋਲੀ ਤੈਨੀਆਂ ਮੈਂ

📝 ਸੋਧ ਲਈ ਭੇਜੋ