ਯੇ-ਯਾਰੀ ਤੈਂਡੀ ਤਾਰੀਆਂ ਮੈਂ

ਯੇ-ਯਾਰੀ ਤੈਂਡੀ ਤਾਰੀਆਂ ਮੈਂ,

ਬਾਝ ਤੁਲ੍ਹੇ ਦੇ ਪਾਰ ਉਤਾਰੀ ਆਂ ਮੈਂ

ਆਸਰੇ ਤੈਂਡੜੇ ਪਾਰ ਲੰਘੈਨੀ ਆਂ,

ਬੋਹਲੀਂ ਵਾਲੀਆਂ ਭਾਰੀਆਂ ਮੈਂ

ਤੈਂਡੜੇ ਸਾਹ ਵਿਸਾਹ ਹਿਆਤੀ,

ਨਹੀਂ ਤਾਂ ਕੌਣ ਵਿਚਾਰੀ ਆਂ ਮੈਂ

ਹੈਦਰ ਹੁਣ ਮੂੰਹ ਬੰਦ ਕਰੇਸਾਂ,

ਵਿਚ ਸਮੰਦਰ ਸਧਾਰੀ ਆਂ ਮੈਂ ।੩੦।

📝 ਸੋਧ ਲਈ ਭੇਜੋ