ਯੇ-ਯਕਾ ਯਕ ਆਖੀਂ ਪਾਂਧੇ

ਯੇ-ਯਕਾ ਯਕ ਆਖੀਂ ਪਾਂਧੇ,

ਹਾਲ ਅਸਾਡੜਾ ਬੇਲੀਆਂ ਨੂੰ

ਅੰਗ ਬਿਭੂਤ ਤੇ ਗਲ ਵਿਚ ਖਿਰਕਾ,

ਜ਼ਰਦ ਸਿਆਲੀ ਚੇਲੀਆਂ ਨੂੰ

ਗਲ ਵਿਚ ਘੱਤਾਂ ਕਾਲੀਆਂ ਸੇਲ੍ਹੀਆਂ,

ਜ਼ੁਲਫ਼ਾਂ ਤੇਲ ਫੁਲੇਲੀਆਂ ਨੂੰ

ਹੈਦਰ ਵੇਖ ਕੇ ਹੁੱਬ ਲੱਗੀ ਮੈਨੂੰ,

ਹੀਰ ਅਤੇ ਸਹੇਲੀਆਂ ਨੂੰ ।੩੦।

📝 ਸੋਧ ਲਈ ਭੇਜੋ