ਜ਼ਾਹਿਰ ਬਾਤਨੇ ਤੂੰਹਾਂ ਦਿਸੇਂ

ਜ਼ਾਹਿਰ ਬਾਤਨੇ ਤੂੰਹਾਂ ਦਿਸੇਂ, ਤੇ ਦੇਖਨ ਵਾਲਾ ਤੂੰਹਾਂ ।

ਤੂੰ ਦਿਸੇਂ ਤਾਂ ਸਭ ਕੁਝ ਦਿਸੇ, ਤੂੰ ਸਭਸੇ ਦਾ ਸੂੰਹਾਂ ।

ਵਾਲ ਤੇਰੇ ਵਿੱਚ ਖ਼ਲਕਤ ਸਾਰੀ ਤੂੰ ਡਟਿਓਂ ਈਹਾਂ ਊਹਾਂ ।

ਉਨਸਰ ਸ਼ਕਲ ਤੇਰੀ ਇਕ ਫ਼ਕਰ, ਤੂੰ ਹੀ ਸਮਾਇਆ ਹੈਂ ਰੂਹਾਂ ।

📝 ਸੋਧ ਲਈ ਭੇਜੋ