ਜ਼ਾਹਰ ਇਸ਼ਕ ਜਿਨ੍ਹਾਂ ਨੂੰ ਲਗਾ

ਜ਼ਾਹਰ ਇਸ਼ਕ ਜਿਨ੍ਹਾਂ ਨੂੰ ਲਗਾ, ਉਨ੍ਹਾਂ ਸਿਰ ਤੋਂ ਕਦਮ ਅਗੇਰੇ ।

ਤੇ ਸਚੀ ਸੌਂਕ ਸਾਈਂ ਦੀ ਵਾਲੇ, ਸੋ ਕਿਉਂ ਰਹਨ ਪਿਛੇਰੇ ।

ਵੇਖਨ ਖਾਕ ਤੇ ਨਹੀਂ ਮੂੰਹ ਮੋੜਨ, ਕੋਈ ਨੂਰ ਵਾਲਾ ਮੂੰਹ ਫੇਰੇ ।

ਸੰਤਰੇਣ ਕੀ ਆਖ ਸੁਣਾਵਾਂ, ਇਹ ਰਾਂਝਨ ਪਰੇ ਪਰੇਰੇ ।

📝 ਸੋਧ ਲਈ ਭੇਜੋ