ਜ਼ਾਲ-ਜ਼ਾਤ ਸਿਫਾਤ ਸਿਆਲੀਂ ਦੀ

ਜ਼ਾਲ-ਜ਼ਾਤ ਸਿਫਾਤ ਸਿਆਲੀਂ ਦੀ,

ਸਬ ਘੋਲੀ ਰਾਂਝਣ ਚਾਕ ਕੁਨੋਂ ।

ਮੁਸ਼ਕ ਅੰਬਰ ਤੇ ਅਤਰ ਭੀ ਸਦਕੇ,

ਮਹੀਂ ਦੇ ਪੈਰਾਂ ਦੀ ਖਾਕ ਕੁਨੋਂ ।

ਸੁੰਬਲ ਤੇ ਰੀਹਾਨ ਭੀ ਸਦਕੇ,

ਤਿਲੜੀ ਮੁਰਕ ਸਵਾਕ ਕੁਨੋਂ ।

ਅਲੀ ਹੈਦਰ ਬੇਲਾ ਬੇਲੀ ਵਾਲਾ,

ਮੈਨੂੰ ਚੰਗਾ ਬਾਗ ਇਰਾਕ ਕੁਨੋਂ ।੯।

📝 ਸੋਧ ਲਈ ਭੇਜੋ