ਜ਼ਾਲ-ਜ਼ਾਤ ਸਿਫ਼ਾਤ ਤੁਸਾਡੜੀ ਇੱਜ਼ਤ

ਜ਼ਾਲ-ਜ਼ਾਤ ਸਿਫ਼ਾਤ ਤੁਸਾਡੜੀ ਇੱਜ਼ਤ,

ਨਾਹੀਂ ਤਾਂ ਕੌਣ ਕਮੀਨੀਆਂ ਮੈਂ

ਜੇ ਵਤ ਸੋਂਦੀਆਂ ਸੰਦੀਆਂ ਭੰਦੀਆਂ,

ਤੈਂਡੀ ਸੰਦ ਖੁਨੀਨੀਆਂ ਮੈਂ

ਮੈਂ ਜ਼ਿੱਦਲ ਥੀਂ ਭੀ ਸਦਕੇ ਵੈਨੀਆਂ,

ਸੰਦਾਂ ਦੀ ਰੀਸ ਕਰੀਨੀਆਂ ਮੈਂ

ਸ਼ਾਹ ਅਬਦੁਲ ਕਾਦਰ ਜੀਵੇ ਵੇ ਹੈਦਰ,

ਜੈਂਦੇ ਆਸਰੇ ਜੀਨੀਆਂ ਮੈਂ ।੯।

📝 ਸੋਧ ਲਈ ਭੇਜੋ