ਜ਼ਾਲ-ਜ਼ਰਾ ਜਲਵਾ ਕਵੱਲੜਾ ਤੈਂਡੜਾ ਡਿੱਠਾ

ਜ਼ਾਲ-ਜ਼ਰਾ ਜਲਵਾ ਕਵੱਲੜਾ ਤੈਂਡੜਾ ਡਿੱਠਾ,

ਭੁੱਲ ਗਏ ਸੰਸਾਰ ਦੋਵੇਂ

ਹਿੱਕਾ ਮੋਤੀ ਹਾਰ ਦਾ ਡਿੱਠਾ,

ਭੁੱਲੇ ਤਸਬੀਹ ਤੇ ਜ਼ੁੱਨਾਰ ਦੋਵੇਂ

ਮੈਂ ਲੁੱਟ ਲਈ ਅਤੇ ਲੜਦੇ ਛੋੜੇ,

ਕਾਫ਼ਿਰ ਤੇ ਦੀਨਦਾਰ ਦੋਵੇਂ

ਮੈਂ ਗਾਹਲ ਦੇ ਪਾਏ ਖਾਲ ਸਿਆਹ,

ਉਹ ਦਿੱਤੇ ਜ਼ੁਲਫ਼ ਦੀ ਮਾਰ ਦੋਵੇਂ

ਦੋਹਾਂ ਨੈਣਾਂ ਹੈਦਰ ਘੇਰ ਕੇ ਮਾਹੀ,

ਦਿਲ ਥੋਂ ਪਏ ਪਾਰ ਦੋਵੇਂ ।੯।

📝 ਸੋਧ ਲਈ ਭੇਜੋ