ਜ਼ਾਲ-ਜ਼ਰਾ ਸੁਨੇਹੜਾ ਦੇਵੀਂ ਵੇ ਪਾਂਧੀ

ਜ਼ਾਲ-ਜ਼ਰਾ ਸੁਨੇਹੜਾ ਦੇਵੀਂ ਵੇ ਪਾਂਧੀ,

ਜੇ ਉਹ ਸੂਰਜ-ਮੁੱਖ ਵੰਜੇ ।

ਦੁੱਖਾਂ ਦੀਆਂ ਗਾਹਲੀਂ ਲੈ ਤਕ ਚੁੱਕੀ,

ਜੇ ਮੁਖਾਂ ਦੀ ਮੈਂਦੜੀ ਤੱਕ ਵੰਜੇ ।

ਸੂਰਜ-ਮੁਖੀ ਤਕੈਂਦੀ ਖਲੀ ਥੀਵੇ

ਤਾਲਾ' ਸੂਰਜ ਦੁਖ ਵੰਜੇ ।

ਸੂਰਜ-ਮੁਖੀ ਮੈਂ ਫੁਲ ਫੁਲ ਹੋਵਾਂ,

ਸੂਰਜ ਵੇਖਾਂ ਤਾਂ ਭੁੱਖ ਵੰਜੇ ।

ਸੂਰਜ ਹੈਦਰ ਪੀਰ ਨੂੰ ਪੁੱਛਾਂ,

ਸੂਰਜ ਮੈਥੋਂ ਨ ਲੁਕ ਵੰਜੇ ।੯।

📝 ਸੋਧ ਲਈ ਭੇਜੋ