ਜ਼ਾਲ-ਜ਼ੇਹਨ ਨਾ ਸਮਝੇ ਸੋਹਣਿਆਂ ਦਾ

ਜ਼ਾਲ-ਜ਼ੇਹਨ ਨਾ ਸਮਝੇ ਸੋਹਣਿਆਂ ਦਾ,

ਇਹ ਨਾਲ ਅਸਾਡੜੇ ਅਣ ਬਣ ਕਿਆ ।

ਅਸੀਂ ਨੇਵਰ ਪਕੜੇ ਪੈਰ ਉਨ੍ਹਾਂ ਦੇ,

ਛੰਡਣ ਅਤੇ ਛਣ ਛਣ ਕਿਆ ।

ਬੁੱਕਲ ਵਿਚ ਤੰਬੂਰੇ ਰੱਖਣ,

ਨਾਖੁਨ ਉੱਤੇ ਤੁਣ-ਤੁਣ ਕਿਆ ।

ਹੈਦਰ ਮੀਂਹ ਕਰਮ ਦੇ ਵੱਸਣ,

ਕਾਰਕੁਨ ਅਤੇ ਕੁਨ ਕੁਨ ਕਿਆ ।੯।

📝 ਸੋਧ ਲਈ ਭੇਜੋ