ਜ਼ਾਲ-ਜ਼ਿਕਰ ਤੁਸਾਡੜਾ ਮਿੱਠੜਾ ਏ

ਜ਼ਾਲ-ਜ਼ਿਕਰ ਤੁਸਾਡੜਾ ਮਿੱਠੜਾ ਏ,

ਮੈਨੂੰ ਸ਼ਕਰ ਕੰਦ ਨਬਾਤ ਕੁਨੋਂ

ਗਾਹਲ ਮਿੱਠੀ ਮਿੱਠੜੇ ਢੋਲਣੇ ਦੀ,

ਮੈਨੂੰ ਮਿੱਠੜੀ ਆਬ-ਹਯਾਤ ਕੁਨੋਂ

ਸਈਆਂ ਦੇ ਵਿੱਚ ਸੁਹਾਗਣ ਥੀਵਾਂ,

ਜੇ ਕਰਮ ਕਰੇਂ ਇੱਕ ਰਾਤ ਕੁਨੋਂ

ਹੈਦਰ ਨੂੰ ਜੇ ਚਾ ਨਵਾਜ਼ੇਂ,

ਤਾਂ ਦੂਰ ਨਹੀਂ ਤੈਂਡੀ ਜ਼ਾਤ ਕੁਨੋਂ ।੯।

📝 ਸੋਧ ਲਈ ਭੇਜੋ