ਜ਼ਹਿਰ ਵੀ ਚੰਗਾ ਹੋ ਸਕਦਾ ਏ

1. ਜ਼ਹਿਰ ਵੀ ਚੰਗਾ ਹੋ ਸਕਦਾ ਏ॥

ਸ਼ਹਿਰ ਵੀ ਚੰਗਾ ਹੋ ਸਕਦਾ ਏ॥

ਉੱਥੇ ਲੋਕ ਹੋਣਗੇ ਚੰਗੇ………।

ਕੋਈ ਜਰੂਰੀ ਤੇ ਨਈ ਨਾਂ....

2. ਸੁੰਦਰ ਬਹੁਤ ਸਰੀਰ ਹੋਣਗੇ॥

ਬੰਦੇ ਬੇਹੱਦ ਅਮੀਰ ਹੋਣਗੇ॥

ਉਹ ਅੰਦਰੋਂ ਹੋਣਗੇ ਰੰਗੇ……।

ਕੋਈ ਜਰੂਰੀ ਤੇ ਨਈ ਨਾਂ....

3. ਮੁਹੱਬਤੀ ਚਿੱਠੀ ਹੋ ਸਕਦੀ ਏ॥

ਜੁਬਾਨ ਤਾਂ ਮਿੱਠੀ ਹੋ ਸਕਦੀ ਏ॥

ਰੂਹ ਦੇ ਹੋਣਗੇ ਡੰਗੇ…………।

ਕੋਈ ਜਰੂਰੀ ਤੇ ਨਈ ਨਾਂ....

4. ਸ਼ਕਲ ਪਿਆਰੀ ਹੋ ਸਕਦੀ ਆ॥

ਜਿਸਮਾਨੀ ਯਾਰੀ ਹੋ ਸਕਦੀ ਆ॥

ਉਮਰਾਂ ਲਈ ਜਾਂਵਣ ਮੰਗੇ……।

ਕੋਈ ਜਰੂਰੀ ਤੇ ਨਈ ਨਾਂ....

5. ਬੰਦਾ ਭੋਲਾ ਹੋ ਸਕਦਾ ਈ॥

ਅੱਗ ਦਾ ਗੋਲਾ ਹੋ ਸਕਦਾ ਈ॥

ਪਰ ਕਰਦਾ ਹੋਵੇ ਦੰਗੇ……।

ਕੋਈ ਜਰੂਰੀ ਤੇ ਨਈ ਨਾਂ....

6. ਪੈਸੇ ਵਾਲਾ ਹੋ ਸਕਦਾ ਹੈ।

ਅਕਲੋਂ ਕਾਹਲਾ ਹੋ ਸਕਦਾ ਹੈ।

ਉਹ ਲੈਦਾ ਹੋਊਗਾ ਪੰਗੇ……।

ਕੋਈ ਜਰੂਰੀ ਤੇ ਨਈ ਨਾਂ....

7. ਚਾਹੁੰਦਾ ਫੋਕੀ ਤਰੀਫ਼ ਹੀ ਹੋਵੋ।

ਹੋ ਸਕਦਾ ਉਹ ਸ਼ਰੀਫ਼ ਹੀ ਹੋਵੇ।

ਗੱਲ-ਗੱਲ ਤੇ' ਸੱਤਿਆ' ਸੰਗੇ…।

ਕੋਈ ਜਰੂਰੀ ਤੇ ਨਈ ਨਾਂ....

📝 ਸੋਧ ਲਈ ਭੇਜੋ