ਜ਼ੇ-ਜ਼ਾਰੀਆਂ ਕਰ ਕਰ ਥੱਕ ਰਹੀ

ਜ਼ੇ-ਜ਼ਾਰੀਆਂ ਕਰ ਕਰ ਥੱਕ ਰਹੀ,

ਹੁਣ ਮੈਂ ਭੀ ਤੇ ਨਾਜ਼ ਕਰੇਨੀਆਂ ਨੀ

ਕਾਲੜਾ ਨਾਗ ਖਜ਼ਾਨੜੇ ਤੇ,

ਹੁਣ ਮੈਂ ਭੀ ਜ਼ੁਲਫ ਖੁਲ੍ਹੇਨੀਆਂ ਨੀ

ਬਿਜਲੀ ਦੇ ਰੰਗ ਨਾਜ਼ ਕੁਨੋਂ,

ਹੁਣ ਮੱਥੇ ਤੇ ਵਲ ਪਵੇਨੀਆਂ ਨੀ

ਅਲੀ ਹੈਦਰ ਵੇਖ ਤਮਾਸੜਾ ਮੈਂਡਾ,

ਕਿਉਂਕਰ ਯਾਰ ਛਿਕੇਨੀਆਂ ਨੀ ।੧੧।

📝 ਸੋਧ ਲਈ ਭੇਜੋ