ਜ਼ੇ-ਜ਼ਿਆਰਤ ਸੋਹਣਿਆਂ ਦੀ ਨੇ

ਜ਼ੇ-ਜ਼ਿਆਰਤ ਸੋਹਣਿਆਂ ਦੀ ਨੇ,

ਖੱਸ ਮੈਂਡੀ ਤਦਬੀਰ ਲਈ ।

ਨ ਵੱਤ ਮਾਲ ਢਾਕੇ ਦੇ ਡੋਗਰ,

ਨ ਵੱਤ ਲੁੱਟ ਵਸੀਰ ਲਈ ।

ਇਸ ਮਿੱਠੜੇ ਹਾਸੜੇ ਨਾਲ ਭੁਲਾਵੜੇ,

ਹਿਕਸੇ ਠੱਗ ਉਹ ਹੀਰ ਲਈ ।

ਗੁਝੜਾ ਹਾਸੜਾ ਨਾਵਕ ਹੈਦਰ,

ਪੜ੍ਹ ਮੈਂਡੀ ਤਕਬੀਰ ਲਈ ।੧੧।

📝 ਸੋਧ ਲਈ ਭੇਜੋ