ਜ਼ੇ-ਜ਼ੁਲਫ ਤੇਰੀ ਕਾਲੀ ਨਾਗਣੀ ਏ

ਜ਼ੇ-ਜ਼ੁਲਫ ਤੇਰੀ ਕਾਲੀ ਨਾਗਣੀ ਏ,

ਦੂਰੋਂ ਵੇਖ ਯਤੀਮਾਂ ਨੂੰ ਡੰਗਦੀ ਏ ।

ਭੁੱਖੀ ਨਾਗਣੀ ਤੇ ਲਹੂ ਆਸ਼ਿਕਾਂ ਦਾ

ਜ਼ਰਾ ਪੀਵਣੋਂ ਮੂਲ ਨ ਸੰਗਦੀ ਏ ।

ਪੀ ਪੀ ਜਾਵੇ ਬਸ ਨ ਕਰੇ,

ਜਿੰਦ ਜਾਨ ਪਿਆਰ ਥੀਂ ਮੰਗਦੀ ਏ ।

ਅਲੀਹੈਦਰ ਪਿਆਰੇ ਦਾ ਸਾਇਆ ਡਾਹਡਾ,

ਜੈਂਦੀ ਸ਼ੋਖੀ ਤੇ ਚਾਲ ਪਤੰਗ ਦੀ ਏ ।੧੧।

📝 ਸੋਧ ਲਈ ਭੇਜੋ