ਜ਼ੋਏ-ਜ਼ਾਹਰ ਤੈਂਡੇ ਨੂਰੋਂ ਬਿਜਲੀ

ਜ਼ੋਏ-ਜ਼ਾਹਰ ਤੈਂਡੇ ਨੂਰੋਂ ਬਿਜਲੀ,

ਨਾਹੀਂ ਤੇ ਕਾਲੜਾ ਧਾਗੜਾ

ਤੈਂਡਾ ਹੁਸਨ ਬਹਾਰ ਚਮਨ ਦਾ ਆਹਾ,

ਤਾਹੀਂ ਤੇ ਬਾਕਰ ਫਾਗੜਾ

ਤੈਂਡੇ ਜ਼ੋਰੋਂ ਸ਼ੇਰ ਜ਼ੋਰਾਵਰ,

ਨਹੀਂ ਤੇ ਸਗ ਬੇ-ਧਾਗੜਾ

ਅਲੀ ਹੈਦਰ ਤੈਂਡੇ ਸ਼ਿਅਰ ਕੁਨੋਂ,

ਇਹ ਚੌਤੜਾ ਦਿਲੀ ਆਗਰਾ ।੧੭।

📝 ਸੋਧ ਲਈ ਭੇਜੋ