ਜ਼ੋਏ-ਜ਼ਾਹਰ ਜਿਵੇਂ ਬਹਾਰ ਗੁਲਾਂ ਨੂੰ

ਜ਼ੋਏ-ਜ਼ਾਹਰ ਜਿਵੇਂ ਬਹਾਰ ਗੁਲਾਂ ਨੂੰ,

ਹੱਕ ਜਿਵੇਂ ਸੰਸਾਰ ਕੁਨੋਂ

ਯਾ ਵਤ ਜੋਬਨ ਗੁਝੜਾ ਹਾਸਾ,

ਲਾਲ ਸ਼ਕਰ ਗੁਫ਼ਤਾਰ ਕਨੋਂ

ਯਾ ਵਤ ਜੋਬਨ ਨਾਜ਼ ਸਜਣ ਦਾ,

ਗਾਹਲ ਕੁਨੋਂ ਰਫ਼ਤਾਰ ਕੁਨੋਂ

ਯਾ ਵਤ ਜਿਵੇਂ ਤਜੱਲਾ ਹੱਕ ਦਾ,

ਅਹਮਦ ਦੇ ਦੀਦਾਰ ਕੁਨੋਂ

ਯਾ ਵਤ ਜਿਵੇਂ ਨਬੱਵਤ ਹੈਦਰ,

ਉਸ ਨਬੀ ਮੁਖਤਾਰ ਕੁਨੋਂ ।੧੭।

📝 ਸੋਧ ਲਈ ਭੇਜੋ