ਜ਼ੋਏ-ਜ਼ਾਹਿਰ ਕਾਰਣ ਅਸਾਡੇ ਦੀ ਲਿਖਿਆ

ਜ਼ੋਏ-ਜ਼ਾਹਿਰ ਕਾਰਣ ਅਸਾਡੇ ਦੀ ਲਿਖਿਆ,

'ਰੱਬ ਅਲਮ ਨਸ਼ਰਹ'

ਇਬਰਾਹੀਮ ਚਿਖਾ ਦੇ ਵੇਲੇ ਕਹੰਦਾ,

'ਰੱਬ ਅਲਮ ਨਸ਼ਰਹ'

ਮੂਸਾ ਵਕਤ ਕਲਾਮ ਇਲਾਹੀ ਕਹੰਦਾ,

ਉਹ ਤੂੰ 'ਰੱਬ ਅਲਮ ਨਸ਼ਰਹ'

ਹੋਰ ਸੱਭੇ ਦਾਵੇ ਝੂਠੇ ਹੈਦਰ,

ਸ਼ਾਨ ਰਸੂਲ ਅਲਮ ਨਸ਼ਰਹ ।੧੪।

📝 ਸੋਧ ਲਈ ਭੇਜੋ