ਜ਼ੋਏ-ਜ਼ਹੂਰ ਕੀਤਾ ਤੈਂਡੀ ਖੂਬੀ

ਜ਼ੋਏ-ਜ਼ਹੂਰ ਕੀਤਾ ਤੈਂਡੀ ਖੂਬੀ,

ਬਾਗ਼ ਚਮਨ ਸਭ ਆਰਸੀਆਂ ।

ਗੁਲ ਗੁਲ ਰੰਗ ਬਹਾਰ ਗੁਲਸਤਾਂ,

ਸਰਵ ਸੁਖਨ ਸਭ ਆਰਸੀਆਂ ।

ਮੂੰਹ ਮਹਤਾਬ ਤੇ ਸੁੰਬਲ ਜ਼ੁਲਫ਼ਾਂ,

ਸੀਮ ਬਦਨ ਸਭ ਆਰਸੀਆਂ ।

ਹੈਦਰ ਕੌਣ ਜੋ ਹੈਰਤ ਅੰਦਰ,

ਦੇਖ ਸਜਣ ਸਭ ਆਰਸੀਆਂ ।੧੭।

📝 ਸੋਧ ਲਈ ਭੇਜੋ