ਜ਼ੋਏ-ਜ਼ੁਲਮ ਇਹਨਾਂ ਸੋਹਣਿਆਂ ਦਾ

ਜ਼ੋਏ-ਜ਼ੁਲਮ ਇਹਨਾਂ ਸੋਹਣਿਆਂ ਦਾ,

ਕੋਈ ਸੋਹਣਿਆਂ ਪੜ੍ਹ ਭਾਵਣਾ ਏਂ ।

ਖੰਜਰ ਇਹਨਾਂ ਸੋਹਣਿਆਂ ਦੀ ਭੀ,

ਆਬਿਹਿਆਤ ਪਿਵਾਵਣਾ ਏਂ ।

ਈਸਾ ਵਾਂਗੂੰ ਬਿਸਮਿਲ ਤਾਈਂ

ਦਮ ਦੇ ਨਾਲ ਜਿਵਾਵਣਾ ਏਂ ।

ਹੈਦਰ ਵਾਂਗੂੰ ਕਬੂਤਰ ਲੋਟਣ,

ਜਿਉਂਦਾ ਪਕੜ ਕੁਹਾਵਣਾ ਏਂ ।੧੭।

📝 ਸੋਧ ਲਈ ਭੇਜੋ