ਜ਼ੋਏ-ਜ਼ੁਲਮ ਕੀਤਾ ਏਹਨਾਂ ਖੇੜਿਆਂ ਨੇ

ਜ਼ੋਏ-ਜ਼ੁਲਮ ਕੀਤਾ ਏਹਨਾਂ ਖੇੜਿਆਂ ਨੇ,

ਹੀਰ ਘਿੰਨ ਕੇ ਤੇ ਡੋਲੀ ਚਾ ਟੁਰੇ ।

ਰਾਂਝਣ ਯਾਰ ਤਾਂ ਟੁਰ ਗਇਆ ਨਾਲ ਮਝੀਂ,

ਉਹ ਤਾਂ ਅਪਣਾ ਹੁਕਮ ਚਲਾ ਟੁਰੇ ।

ਆ ਫੇਰ ਦੇਰ ਨ ਲੱਗੀਓ ਨੇ,

ਜੱਟੀ ਹੀਰ ਨੂੰ ਲੈ ਅਪਣੇ ਦਾ ਟੁਰੇ ।

ਕਾਦਰ ਕਰਮ ਕੀਤਾ ਮਿਲੇ ਹੀਰ ਰਾਂਝਾ,

ਹੈਦਰ ਡੋਲੀ ਨੂੰ ਖੈਰ ਉਠਾ ਟੁਰੇ ।੧੭।

📝 ਸੋਧ ਲਈ ਭੇਜੋ