ਜ਼ੁਲਫ ਦੀ ਤਾਰੀਫ਼

ਜੇ ਵਕਤ ਮਿਲ ਸਕਦਾ

ਮੈਂ ਜਰੂਰ ਕਰਦਾ

ਤੇਰੀ ਜ਼ੁਲਫ ਦੀ ਤਾਰੀਫ਼

ਇਹ ਕੋਈ 'ਬੁਰਜੁਆ' ਗੱਲ ਨਹੀਂ

ਉਂਝ ਜਦ ਤੱਕ ਮੋੜ ਨਹੀਂ ਦਿੰਦੇ

ਡਾਢਿਆਂ ਨੂੰ  ਇੱਕੀ ਦੀ 'ਕੁੱਤੀ

ਮੈਂ ਸੱਚ ਕਹਿਨੈ

ਅੱਖ ਝਮਕਣ ਦੀ ਵੀ ਵਿਹਲ ਨਹੀਂ ਹੈ

ਜੇ ਵਕਤ ਮਿਲ ਸਕਿਆ

ਮੈਂ ਜਰੂਰ ਕਰਾਂਗਾ

ਤੇਰੀ ਜ਼ੁਲਫ ਦੀ ਤਾਰੀਫ਼

ਇਹ ਸੱਚਮੁੱਚ ਤਾਰੀਫ਼ ਦੇ ਕਾਬਲ ਹੈ

ਕਦੇ ਬਹਿ ਕੇ ਕਰਾਂਗਾ

ਤੇਰੀ ਜ਼ੁਲਫ ਦੀ ਤਾਰੀਫ਼

📝 ਸੋਧ ਲਈ ਭੇਜੋ