ਜ਼ੁਆਦ-ਜ਼ਲਾਲਤ ਕੁਫ਼ਰ ਕੁਨੋਂ ਮੈਂ

ਜ਼ੁਆਦ-ਜ਼ਲਾਲਤ ਕੁਫ਼ਰ ਕੁਨੋਂ ਮੈਂ,

ਸਾਥ ਨਬੀ ਦੇ ਪਈ

ਕਾਫ਼ਰ ਨਫ਼ਸ ਸ਼ੈਤਾਨ ਦੇ ਉਤੇ,

ਫੌਜ ਨਬੀ ਦੀ ਧਾ ਪਈ

ਨਾ'ਤ ਨਬੀ ਰਸੂਲ ਦੀ ਮੈਨੂੰ,

ਸ਼ੱਕਰ ਵਾਂਗ ਰਸ ਪਈ

ਹੈਦਰ ਦੇ ਸਿਰ ਫਜ਼ਲ ਇਲਾਹੀ,

ਤੇ ਦੁਸ਼ਮਣ ਦਿਲ ਬਲਾ ਪਈ ।੧੫।

📝 ਸੋਧ ਲਈ ਭੇਜੋ