ਜ਼ੁਆਦ-ਜ਼ਰੂਰਤ ਸਾਨੂੰ ਕੇਹੀ

ਜ਼ੁਆਦ-ਜ਼ਰੂਰਤ ਸਾਨੂੰ ਕੇਹੀ,

ਸਿੱਖਾਂ ਬੰਨ ਅਲਾਵਣ ਨੂੰ ।

ਮਿਸਤਰ ਲੱਗੀ ਦਿਲ ਵਿੱਚ ਮੈਂਡੀ,

ਪ੍ਰੇਮ ਦੇ ਹਰਫ ਲਿਖਾਵਣ ਨੂੰ ।

ਰਗ ਰਗ ਤਾਰ ਤੰਬੂਰੇ ਵਾਲੀ,

ਨਾਖੁਨ ਨਾਲ ਵਜਾਵਣ ਨੂੰ ।

ਰਾਗ ਦੀ ਮਾਲਾ ਗਲ ਵਿੱਚ ਹੈਦਰ,

ਰੂਪ ਸਜਣ ਦਾ ਗਾਵਣ ਨੂੰ ।੧੫।

📝 ਸੋਧ ਲਈ ਭੇਜੋ