ਜ਼ੁਆਦ-ਜ਼ੁਹਾ ਤੇ ਲੈਲ ਸਜਾ ਸਭੋ

ਜ਼ੁਆਦ-'ਜ਼ੁਹਾ, ਤੇ ਲੈਲ ਸਜਾ' ਸਭੋ,

ਜ਼ੁਲਫ਼ ਅਤੇ ਰੁਖ਼ਸਾਰ ਦੀ ਏ ।

ਸ਼ਸਮ ਜ਼ੁਹਾ ਤੇ ਕਮਰ ਤਲਾਹਾ,

ਵਸਫ ਮੈਂਡੇ ਦਿਲਦਾਰ ਦੀ ਏ ।

ਤਾਹਾ ਤੇ ਯਾਸੀਨ ਮੁੱਜ਼ਮਲ,

ਮਦਹ ਇੱਕ ਮੈਂਡੇ ਯਾਰ ਦੀ ਏ ।

ਚਾਰ ਕਿਤਾਬਾਂ ਸਾਬਤ ਹੈਦਰ,

ਨਾ'ਤ ਨਬੀ ਮੁਖਤਾਰ ਦੀ ਏ ।੧੫।

📝 ਸੋਧ ਲਈ ਭੇਜੋ