Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਤਕਦੀਰ ਦੇ ਅੱਗੇ ਤਦਬੀਰ ਕੀ ਆਖ-ਹੋਣੀ ਬਲਵਾਨ ਹੈ, ਕੋਈ ਸੱਚ ਜਾਂ ਹੀਲਾ ਹੋਣੀ ਨੂੰ ਨਹੀਂ ਟਾਲ ਸਕਦਾ

ਰਾਣੀ ਜੀ-ਬੜੇ ਹੀਲੇ ਕੀਤੇ,ਪਰ ਕੰਮ ਸਿਰੇ ਨਾ ਹੀ ਚੜ੍ਹਿਆ। ‘ਤਕਦੀਰ ਅੱਗੇ ਤਦਬੀਰ ਕੀ ਆਖ ਵਾਲੀ ਗੱਲ ਬਣੀ।

ਤਖ਼ਤ ਜਾਂ ਤਖ਼ਤਾ-ਹੰਨੇ ਜਾਂ ਬੰਨੇ

ਜਿਸ ਤਰ੍ਹਾਂ ਸੌਕਣ ਦੇ ਕਾਰਿਆਂ ਦਾ ਸ਼ਿਕਾਰ ਹੋ ਕੇ ਉਹ ਤਖਤੋਂ ਚੁੱਕ ਕੇ ਤਖਤੇ ਤੇ ਸੁੱਟ ਦਿੱਤੀ ਗਈ ਸੀ, ਇਸ ਦਾ ਉਸ ਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ।

ਤਖ਼ਤ ਬਹੇ ਤਖ਼ਤ ਕੀ ਲਾਇਕ-ਯੋਗ ਪੁਰਸ਼ ਹੀ ਵਡਿਆਈ ਦੀ ਥਾਂ ਸਾਂਭ ਸਕਦਾ ਹੈ

ਰਾਮ ਸਿੰਘ :-- ਅੱਜ ਕੱਲ ਸਰਦਾਰ ਦੀ ਬੜੀ ਗੁੱਡੀ ਚੜ੍ਹੀ ਹੋਈ ਹੈ। ਇੱਕ ਨੇ ਕਿਹਾ, ''ਚੜ੍ਹੇ ਵੀ ਕਿਉਂ ਨਾ । 'ਤਖ਼ਤ ਬਹੇ ਤਖ਼ਤੇ ਕੀ ਲਾਇਕ"।

ਤੱਤਾ ਖਾਧਿਆਂ ਮੂੰਹ ਸੜਦਾ ਹੈ-ਕਾਹਲੀ ਵਿੱਚ ਕੰਮ ਕਰਨ ਨਾਲ ਨੁਕਸਾਨ ਹੁੰਦਾ ਹੈ

ਬਾਬਾ- ਯਾਰ ! ਤੂੰ ਬੜਾ ਉਤਾਵਲਾ ਹੈ। ਰਤੀ ਠਹਿਰ ਜਾ। ਕੋਈ ਮੂੰਹ ਦੀ ਬੁਰਕੀ ਹੈ । ਸਬਰ ਤਾਂ ਕਰ ‘ਤੱਤਾ ਖਾਧਿਆਂ ਮੂੰਹ ਸੜਦਾ ਹੈ।'

ਤੱਤਾ ਪਾਣੀ ਵੀ ਅੱਗ ਬੁਝਾ ਦੇਂਦਾ ਹੈ-ਵੈਰੀ ਨੂੰ ਕਮਜ਼ੋਰ ਵੇਖ ਬੇਪਰਵਾਹੀ ਨਾ ਕਰੋ

ਰਾਜਾ- ਮੰਤਰੀ ਜੀ ! ਬੇਪਰਵਾਹੀ ਉੱਕੀ ਨਹੀਂ ਕਰਨੀ, ਵੈਰੀ ਤੋਂ ਸਦਾ ਸੁਚੇਤ ਰਹਿਣਾ ਹੈ, ਚੇਤਾ ਰੱਖੋ ‘ਤੱਤਾ ਪਾਣੀ ਵੀ ਅੱਗ ਬੁਝਾ ਦੇਂਦਾ ਹੈ'।

ਤੱਤੇ ਦੁਧ ਨਾਲ ਮੂੰਹ ਸਾੜੇ, ਲੱਸੀ ਨੂੰ ਭੀ ਫੂਕਾਂ ਮਾਰੇ-ਕਿਸੇ ਮੰਦੇ ਕੰਮ ਤੋਂ ਭਾਰੀ ਧੋਖਾ ਜਾਂ ਨੁਕਸਾਨ ਹੋਣ ਤੇ ਜਦ ਕੋਈ ਚੰਗੇ ਕੰਮ ਤੋਂ ਵੀ ਡਰਨ ਲਗ ਪਵੇ

ਰਾਜ ਦੂਤ-ਜੋ ਧੋਖਾ ਪਿਛਲੀ ਵਾਰ ਪ੍ਰਧਾਨ ਜੀ ਨੇ ਖਾਧਾ ਉਸ ਨੇ ਉਨ੍ਹਾਂ ਦੇ ਅੰਦਰ ਚੰਗੀ ਤੋਂ ਚੰਗੀ ਵੀਚਾਰ ਲਈ ਵੀ ਸ਼ੱਕ ਪੈਦਾ ਕਰ ਦਿੱਤੇ ਹਨ। ਉਨ੍ਹਾਂ ਦੇ ਮਨ ਦਾ ਤਾਂ ਇਹ ਹਾਲ ਹੈ ਕਿ 'ਤੱਤੇ ਦੁੱਧ ਨਾਲ ਮੂੰਹ ਸਾੜੇ, ਲੱਸੀ ਨੂੰ ਵੀ ਫੂਕਾਂ ਮਾਰੇ'।

ਤੱਤੇ ਪਾਣੀ ਨਾਲ ਘਰ ਨਹੀਂ ਜਲਦੇ-ਥੋੜ੍ਹਾ ਜਿਹਾ ਦਾਨ ਦਿੱਤਿਆਂ ਕੋਈ ਗ਼ਰੀਬ ਨਹੀਂ ਹੁੰਦਾ

ਮਹਾਤਮਾ ਸ਼ਾਹ ਜੀ ! ਚਿੰਤਾ ਨਾ ਕਰੋ ਦਾਨ ਦਿੱਤਿਆਂ ਧਨ ਨਹੀਂ ਘਟਦਾ। ਤੱਤੇ ਪਾਣੀ ਨਾਲ ਘਰ ਨਹੀਂ ਜਲਦੇ।

ਤੱਤੇ ਲੋਹੇ ਨੂੰ ਲਾਈ ਸੱਟ ਕੰਮ ਕਰਦੀ ਹੈ-ਸਮਾਂ ਜਾਚ ਕੇ ਕੰਮ ਕਰਨਾ ਚਾਹੀਦਾ ਹੈ

ਸਿੰਘ ਸਾਹਿਬ ਦਮਾਂ ਦੇ ਗਾਹੜੇ ਕੁਝ ਕੁ ਥੱਕੇ ਤਾਂ ਸਹੀ, ਪਰ ਇਹ ਗੱਲ ਵਿਚਾਰ ਕੇ ਕਿ ਤੱਤੇ ਲੋਹੇ ਨੂੰ ਲਾਈ ਹੋਈ ਸੱਟ ਕੰਮ ਕਰਦੀ ਹੈ, ਠਰ ਜਾਏ ਤਾਂ ਵਿਅਰਥ। ਫੇਰ ਆਪਣੀ ਬਾਤ ਚੀਤ
ਨੂੰ ਛੇੜ ਬੈਠੇ ।

ਤਪੋਂ ਰਾਜ ਰਾਜੋਂ ਨਰਕ-ਤਪਸਿਆ ਤੇ ਸੰਜਮੀ ਜੀਵਨ ਰਾਜ ਭਾਗ ਲੈ ਆਂਦਾ ਹੈ, ਪਰ ਰਾਜ ਭਾਗ ਵਿਚ ਮਨੁੱਖ ਹੰਕਾਰ ਹੋਕੇ ਮੁੜ ਨਰਕੀ ਬਣ ਜਾਂਦਾ ਹੈ

ਮਹਾਰਾਜ ਨਿਆਂ ਤੋਂ ਕੰਮ ਲਵੋ। ਨਿਰਾ ਰਾਜਾ ਹੋਣ ਦਾ ਅਭਿਮਾਨ ਨਾ ਕਰੋ । ਸਿਆਣਿਆਂ ਨੇ ਸੱਚ ਕਿਹਾ ਜੇ, 'ਤਪੋਂ ਰਾਜ ਰਾਜੋਂ ਨਰਕ।'

ਤਰ ਗਏ ਜਣੇਂਦੇ, ਅਖੀਂ ਨੂਟ ਕੇ ਲਾਵਾਂ ਦੇਂਦੇ-ਪਤੀ ਦੇ ਸਲੂਕ ਤੋਂ ਤੰਗ ਆ ਇਸਤ੍ਰੀ ਇਹ ਅਖਾਣ ਵਰਤ ਲੈਂਦੀ ਹੈ

ਜਦੋਂ ਇਕ ਕੁੜੀ ਨੂੰ ਪਤੀ ਨੇ ਡਰਾਇਆ ਧਮਕਾਇਆ ਤਾਂ ਗ਼ਜ਼ਬ ਵਿੱਚ ਆ ਕੇ ਉਹਨੇ ਪਤੀ ਨੂੰ ਡਾਢਾ ਮਿਹਣਾ ਮਾਰਿਆ :- ਤਰ ਗਏ ਜਣੇਂਦੇ, ਅਖੀਂ ਨੂਟ ਕੇ ਲਾਵਾਂ ਦੇਂਦੇ ।

ਤਰਦੀ ਹੈ ਤਾਂ ਤਰੇ, ਡੁਬਦੀ ਹੈ ਤਾਂ ਡੁਬੇ-ਜੋ ਹੁੰਦਾ ਹੈ ਹੋਵੇ

ਬਸ ਸਭ ਕੁਝ ਠੀਕ ਹੈ, ਕਿਉਂਕਿ ਸਭ ਕੁਝ ਗਲਤ ਹੈ। ਇਹੋ ਸੋਚ ਕੇ ਉਸ ਨੇ ਇਸ ਵੇਲੇ ਬਿਨਾਂ ਚੱਪੂ ਤੇ ਆਪਣੀ ਬੇੜੀ ਛੱਡ ਦਿਤੀ । ‘ਤੁਰਦੀ ਹੈ ਤਾਂ ਤੁਰੇ, ਡੁਬਦੀ ਹੈ ਤਾਂ ਡੁਬੇ ।

ਤਰਾਟਾਂ ਵੱਡੀਆਂ ਤੇ ਵਿੱਚ ਖੈਰ-ਰੌਲਾ ਜਾਂ ਬੁੜ ਬੁੜ ਬਹੁਤੀ ਤੇ ਵਿੱਚੋਂ ਗੱਲ ਕੁਝ ਵੀ ਨਾ

ਨੀ ਕੁੜੀਏ, ਇਹ ਕੀ ਰੌਲਾ ਪਾਇਆ ਹੋਇਆ ਈ, ਖਾਹ ਮਖਾਹ ਦਾ ? ‘ਤਰਾਟਾਂ ਵੱਡੀਆਂ ਤੇ ਵਿੱਚ ਖੈਰ । ਕੋਈ ਗੱਲ ਹੋਵੇ ਤਾਂ ਰੋਣਾ ਵੀ ਚੰਗਾ ਲਗਦਾ ਹੈ। ਸਮਝ ਨਾਲ ਕੁਝ ਕੰਮ ਲਿਆ ਕਰ।

  • «
  • 163
  • 164
  • 165
  • 166
  • 167
  • »