ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)


ਸੰ. ਏਕ. ਵਿ- ਗਿਣਤੀ ਵਿੱਚ ਪਹਿਲਾ. ਦੇਖੋ, ਫ਼ਾ. [یک] ਯਕ। ੨. ਇਕੱਲਾ। ੩. ਲਾਸਾਨੀ. ਅਦੁਤੀ। ੪. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਇਕ ਦੇਖਿਆ ਇਕ ਮੰਨਿਆ." (ਵਾਰ ਗਉ ੧. ਮਃ ੪) ੫. ਸਰਵ. ਕੋਈ.


ਇਕ ਦੇ ਅੱਗੇ 'ਉ' ਪਰ੍ਯਯ. ਕੇਵਲ ਇੱਕ. ਇੱਕ ਹੀ. ਇੱਕੋ.


ਸਰਵ- ਕੋਈ ਇਕ. ਕੋਈ ਵਿਰਲਾ. "ਕਬੀਰ ਐਸਾ ਏਕ ਆਧ." (ਸਃ) ਦੇਖੋ, ਇਕੁ ਅਧੁ.


ਵਿ- ਦ੍ਵੈਤ ਰਹਿਤ. ਅਦੁਤੀ. "ਨਹਿ ਬੂਝਹਿ ਇਕ ਇਕਾ." (ਭੈਰ ਅਃ ਮਃ ੧)


ਇੱਕ ਹੀ. ਕੇਵਲ ਇੱਕ. ਇੱਕੋ. "ਇਕਸ ਕਾ ਮਨਿ ਆਸਰਾ." (ਸ੍ਰੀ ਮਃ ੫)


ਵਿ ਏਕ ਸਸ੍ਟਿ. ਸੱਠ ਉੱਪਰ ਇੱਕ. ੬੧