ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਸ ਥਾਂ ਉੱਥੇ, ਦੇਖੋ, ਊਹਾਂ.


ਸਰਵ- ਵਹੀ ਓਹੀ. "ਜਹਿ ਦੇਖੋ, ਉਹੀ ਹੈ" (ਚੰਡੀ ੧) "ਉਹੀ ਪੀਓ ਉਹੀ ਖੀਓ." (ਗਉ ਮਃ ੫)


ਓਥੇ ਹੀ, ਦੇਖੋ, ਊਹਾਂ.


ਵਹ. ਦੇਖੋ, ਉਹ. "ਉਹੁ ਸਾਕਤੁ ਬਪੁਰਾ ਮਰਿ- ਗਇਆ." (ਸ. ਕਬੀਰ)


ਸੰ. उत्कर्षण ਉਤਕਰ੍ਸਣ ਕ੍ਰਿ- ਉਭਰਨਾ. ਉੱਪਰ ਨੂੰ ਉੱਠਣਾ. "ਗੁਰੁ ਕੇ ਸਰ ਜਿਨ ਕੇ ਲਗੇ ਨਹਿ ਉਕਸਨ ਪਾਏ." (ਗੁਪ੍ਰਸੂ) ੨. ਭੜਕਣਾ ਚਮਕਣਾ। ੩. ਸਿਰ ਚੁੱਕਣਾ.


ਸੰਗ੍ਯਾ- ਭੜਕਾਉ. ਸੀਖਤ. ਦੇਖੋ, ਉਕਸਣਾ.


ਕ੍ਰਿ- ਉਠਾਉਣਾ, ਉਭਾਰਨਾ. ਚੁੱਕਣਾ। ੨. ਭੜਕਾਉਣਾ. ਦੇਖੋ, ਉਕਸਣਾ.


ਦੇਖੋ, ਉਕਸਾਉਟ.