ਦੇਖੋ, ਏਕਾਕ੍ਸ਼੍.
ਦੇਖੋ, ਏਕ ਅੱਛਰੀ। ੨. ਦੇਖੋ, ਏਕਾਕ੍ਸ਼੍ਰੀ.
ਸੰ. एकादश. ਵਿ- ਦਸ਼ ਉੱਪਰ ਇੱਕ. ਗਿਆਰਾਂ। ੨. ਸੰਗ੍ਯਾ- ਗ੍ਯਾਰਾਂ ਦਾ ਬੋਧਕ ਅੰਗ, ੧੧। ੩. ਭਾਗਵਤ ਦਾ ਗ੍ਯਾਰਵਾਂ ਸਕੰਧ.
ਸੰ. एकादशी. ਸੰਗ੍ਯਾ- ਚੰਦ੍ਰਮਹੀਨੇ ਦੀ ਅੰਧੇਰੇ ਅਤੇ ਚਾਨਣੇ ਪੱਖ ਦੀ ਗਿਆਰਵੀਂ ਤਿਥਿ. ਵੈਸਨਵਮਤ ਵਿੱਚ ਏਕਾਦਸ਼ੀ ਨੂੰ ਵ੍ਰਤ ਰੱਖਣਾ ਪੁੰਨਕਰਮ ਹੈ. ਇਸ ਦਿਨ ਅੰਨ ਖਾਣਾ ਪਾਪ ਹੈ. ਦੇਖੋ, ਹਰਿਵਾਸਰ. ਸਿੱਖਧਰਮ ਵਿੱਚ ਇਹ ਵ੍ਰਤ ਦੱਸਿਆ ਹੈ-#"ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ,#ਇੰਦ੍ਰੀ ਬਸਿ ਕਰਿ ਸੁਣਹੁ ਹਰਿਨਾਮ,#ਮਨਿ ਸੰਤੋਖ ਸਰਬ ਜੀਅ ਦਇਆ,#ਇਨ ਬਿਧਿ ਬਰਤੁ ਸੰਪੂਰਨ ਭਇਆ."#(ਗਉ ਥਿਤੀ ਮਃ ੫)
ਦੇਖੋ, ਏਕ ਦੇਸੀ। ੨. ਵਿ- ਇੱਕ ਉੱਦੇਸ਼ (ਮਨੋਰਥ) ਰੱਖਣ ਵਾਲਾ. "ਏਕਾਦੇਸੀ ਏਕ ਦਿਖਾਵੈ." (ਰਾਮ ਮਃ ੫)
nan
ਸੰਗ੍ਯਾ- ਇੱਕ ਵਰਣਿਕ ਛੰਦ. ਦੇਖੋ, ਪੰਕਜ ਵਾਟਿਕਾ ਦਾ ਰੂਪ ੨।#੨. ਇੱਕ ਅਰਥਾਲੰਕਾਰ, ਜਿਸਦਾ ਰੂਪ ਹੈ ਪਦਾਂ ਦਾ ਗ੍ਰਹਣ ਅਤੇ ਤ੍ਯਾਗ, ਅਰਥਾਤ ਜੋ ਪਦ ਪਹਿਲਾਂ ਕਥਨ ਕੀਤਾ ਹੈ, ਉਸ ਨੂੰ ਦੁਬਾਰਾ ਕਹਿਣਾ.#ਉਦਾਹਰਣ-#"ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ।#ਤੁਮ ਸਿਉ ਜੋਰਿ ਅਵਰ ਸੰਗਿ ਤੋਰੀ."#(ਸੋਰ ਰਵਿਦਾਸ)#"ਏਕ ਮਰੰਤੇ ਦੋਇ ਮੂਏ, ਦੋਇ ਮਰੰਤਹ ਚਾਰਿ,#ਚਾਰਿ ਮਰੰਤਹ ਛਹ ਮੂਏ, ਚਾਰਿ ਪੁਰਖ ਦੋਇ ਨਾਰਿ."#(ਸ. ਕਬੀਰ)
ਸੰਗ੍ਯਾ- ਇੱਕ ਗਿਣਤੀ ਦਾ ਬੋਧਕ ਅੰਕ ੧. ਦੇਖੋ, ਇਕਾਂਗ। ੨. ਸੰ. एकाङ्ग. ਸ਼ਰੀਰ ਦਾ ਇੱਕ ਅੰਗ। ੩. ਇੱਕ ਅਵੈਵ. ਕਿਸੇ ਪਦਾਰਥ ਦਾ ਇੱਕ ਭਾਗ.
ਸੰ. एकाङ गिन. ਵਿ- ਇੱਕ ਅੰਗ ਵਾਲਾ। ੨. ਇੱਕ ਪੱਖ ਰੱਖਣ ਵਾਲਾ.
ਦੇਖੋ, ਇਕਾਤ.