ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਤਾਉਣਾ. "ਜਬ ਤੋ ਕੋ ਦਿਜ! ਕਾਲ ਸਤੈ ਹੈ." (ਚਰਿਤ੍ਰ ੨੬੬)


ਸੰ. शतानन्द ਵਿ- ਸੈਕੜਿਆਂ ਨੂੰ ਆਨੰਦ ਦੇਣ ਵਾਲਾ। ੨. ਸੰਗ੍ਯਾ- ਅਹਲ੍ਯਾ ਦੇ ਪੇਟੋਂ ਗੋਤਮ ਦਾ ਪੁਤ੍ਰ, ਜੋ ਰਾਜਾ ਜਨਕ ਦਾ ਪੁਰੋਹਿਤ ਸੀ। ੩. ਬ੍ਰਹਮਾ. ਚਤੁਰਾਨਨ। ੪. ਵਿਸਨੁ। ੫. ਕ੍ਰਿਸਨ। ੬. ਵਿਸਨੁ ਦਾ ਰਥ.


ਦੇਖੋ, ਸ਼ਿਤਾਬ.


ਸੰ. ਸ਼ਤਾਬ੍‌ਦ. ਵਿ- ਸ਼ਤ (ਸੌ) ਅਬ੍‌ਦ (ਸਾਲ). ਸਦੀ. ਸੌ ਵਰ੍ਹਾ.


ਦੇਖੋ, ਸਿਤਾਰ। ੨. ਅ਼. [ستار] ਸੱਤਾਰ. ਵਿ- ਪੜਦਾ ਢਕਣ ਵਾਲਾ. "ਸਿਫਤ ਕਹਾਰ ਸਤਾਰ ਹੈ ਸਾਹਿਬ ਕੀ ਦੋਹੀ." (ਗੁਪ੍ਰਸੂ) ੩. ਸੰ. शतार ਸ਼ਤ (ਸੌ) ਆਰ (ਦੰਦੇ) ਵਾਲਾ. ਸੁਦਰਸ਼ਨ ਚਕ੍ਰ। ੪. ਵਜ੍ਰ.


ਦੇਖੋ, ਸਿਤਾਰਾ.


ਸੰਗ੍ਯਾ- ਸੱਤ ਅਤੇ ਦਸ਼. ਸਪ੍ਤਤਸ਼- ੧੭