ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਜੋ ਵਿਆਹ ਸਮੇਂ ਕੰਨਯਾ ਨੂੰ ਨਕਦੀ ਅਤੇ ਗਹਿਣਾ ਵਸਤ੍ਰ ਆਦਿ ਮਿਲੇ, ਅਥਵਾ ਪਿਤਾ ਪਤੀ ਆਦਿਕ ਖਾਸ ਤੌਰ ਪੁਰ ਜੋ ਧਨ ਇਸਤ੍ਰੀ ਨੂੰ ਦੇਣ. ਦੇਖੋ, ਇਸਤ੍ਰੀ ਧਨ.


ਦੇਖੋ, ਸ਼ਹਤੀਰ.


ਸੰ. ਸੰਗ੍ਯਾ- ਆਪਣੀ ਇਸਤ੍ਰੀ ਤੋਂ ਛੁੱਟ ਹੋਰ ਕਿਸੇ ਇਸਤ੍ਰੀ ਨਾਲ ਭੋਗ ਨਾ ਕਰਨ ਦਾ ਨਿਯਮ.


ਸੰਗ੍ਯਾ- ਸਤ੍ਯ. "ਸਤਜੁਗਿ ਸਤੁ ਤੇਤਾ ਜਗੀ." (ਗਉ ਰਵਿਦਾਸ) ੨. ਦੇਖੋ, ਸ੍ਤੁ. ਸ੍ਤਵ. ਸ੍ਤੁਤਿ. ਜਸ. "ਸਤੁ ਪ੍ਰਗਟਿਓ ਰਵਿ ਲੋਇ." (ਸਵੈਯੇ ਮਃ ੨. ਕੇ) ਆਕਾਸ਼ ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। ੩. ਸੰ. ਸਤ੍‌. ਦਾਨ. "ਸਤੀ ਪਾਪ ਕਰਿ ਸਤੁ ਕਮਾਹਿ." (ਵਾਰ ਰਾਮ ੧. ਮਃ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ.


ਸੰ. स्तुति ਸ੍ਤੁਤਿ. ਸੰਗ੍ਯਾ- ਪ੍ਰਸ਼ੰਸਾ. ਤਅ਼ਰੀਫ਼. ਵਡਿਆਈ. "ਸਿਮਰਤ ਸਤੁਤਿ ਬਖਾਨ." (ਨਾਪ੍ਰ); ਦੇਖੋ. ਉਸਤਤਿ.


ਦੇਖੋ, ਉਸਤਤਿ ਵ੍ਯਾਜ ਨਿੰਦਾ ਅਤੇ ਵ੍ਯਾਜਨਿੰਦਾ.


ਦੇਖੋ, ਸਤ੍ਵਰ.


ਵਿ- ਸਮਾਨ. ਤੁਲ੍ਯ. "ਏਕਸੇ ਸਤੁਲ ਹੈਂ." (ਨਾਪ੍ਰ)