ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਤਰ ਜਾਂਦੇ, ਲੱਥਦੇ. "ਪਾਪ ਲਹਿਜਾਨੀ." (ਧਨਾ ਮਃ ੪)


ਦੇਖੋ, ਲਹਣਾ। ੨. ਗੁਰੂ ਅੰਗਦਦੇਵ. "ਜਾਂ ਸੁਧੋਸੁ, ਤਾਂ ਲਹਿਣਾ ਟਿਕਿਓਨੁ." (ਵਾਰ ਰਾਮ ੩)


ਸਰਦਾਰ ਦੇਸਾਸਿੰਘ ਮਜੀਠੀਏ ਦਾ ਸੁਪੁਤ੍ਰ, ਜੋ ਮਹਾਰਾਜਾ ਰਣਜੀਤਸਿੰਘ ਦਾ ਨਾਮੀ ਅਹਿਲਕਾਰ ਹੋਇਆ ਹੈ. ਇਹ ਜੇਹਾ ਸ਼ੂਰਵੀਰ ਨਿਰਭੈ ਅਤੇ ਦਾਨਾ ਜਰਨੈਲ ਸੀ, ਤੇਹਾ ਹੀ ਰਾਜਪ੍ਰਬੰਧ ਵਿੱਚ ਨਿਪੁਣ ਸੀ. ਸਰਦਾਰ ਲਹਿਣਾਸਿੰਘ ਕਈ ਜੁਬਾਨਾਂ ਜਾਣਦਾ ਸੀ ਅਤੇ ਯੋਗ੍ਯ ਇੰਜਨੀਅਰ ਸੀ. ਮਜੀਠਾ ਖਾਨਦਾਨ ਦਾ ਸਭ ਤੋਂ ਪਹਿਲਾ ਸਰਦਾਰ ਦੇਸਾਸਿੰਘ ਸੀ, ਜਿਸ ਨੇ ਮਹਾਰਾਜਾ ਰਣਜੀਤਸਿੰਘ ਦੀ ਨੌਕਰੀ ਕੀਤੀ.


ਦੇਖੋ, ਲਹਣਾ ਅਤੇ ਲਹਿਣਾ.