ਕ੍ਰਿ- ਝੁਕਣਾ। ੨. ਲਪਕਨਾ, ਝਪਟਨਾ.
ਇਕ੍ਰ. ਵਿ- ਮੂਲੋਂ ਮੁੱਢੋਂ ਬਿਲਕੁਲ। ੨. ਵਿ- ਸਮੁੱਚੇ (ਸਮੁੱਚਯ) ਇਕੱਠਾ.
ਸੰਗ੍ਯਾ- ਭੁੱਲ. ਚੂਕ. ਖ਼ਤਾ.
nan
ਦੇਖੋ, ਉਕਸਣਾ. "ਸੀਸ ਉਕਾਸੈ ਊਪਰਿ ਜੋਇ." (ਗੁਪ੍ਰ ਸੂ)
ਅ਼. [عُقاب] ਸੰਗ੍ਯਾ- ਅ਼ਕ਼ਬ (ਪਿੱਛਾ) ਕਰਣ ਵਾਲਾ ਇੱਕ ਸ਼ਿਕਾਰੀ ਪੰਛੀ, ਜੋ ਬਾਜ ਤੋਂ ਵੱਡਾ ਅਤੇ ਗਿਰਝ ਤੋਂ ਛੋਟਾ ਕਾਲੀ ਅੱਖ ਵਾਲਾ ਹੁੰਦਾ ਹੈ। Eagle. ਇਹ ਵਿਦੇਸ਼ੀ ਪੰਛੀ ਹੈ, ਪੰਜਾਬ ਵਿੱਚ ਆਂਡੇ ਨਹੀਂ ਦਿੰਦਾ. ਇਸ ਦਾ ਸਿਰ ਵਡਾ ਅਤੇ ਪੰਜੇ ਭਾਰੀ ਹੁੰਦੇ ਹਨ. ਉਕਾਬ ਲੂੰਬੜ ਅਤੇ ਸਹੇ ਨੂੰ ਅਸਾਨੀ ਨਾਲ ਮਾਰ ਲੈਂਦਾ ਹੈ. ਜਦ ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਸ਼ਿਕਾਰ ਮਾਰਦਾ ਦੇਖਦਾ ਹੈ, ਤਾਂ ਉਨ੍ਹਾਂ ਉਤੇ ਝਪਟਦਾ ਅਤੇ ਸ਼ਿਕਾਰ ਖੋਹ ਲੈ ਜਾਂਦਾ ਹੈ. ਗੁਲਾਬ ਦੀ ਸੁਗੰਧ ਤੋਂ ਇਹ ਬਹੁਤ ਚਲਦਾ ਹੈ ਅਤੇ ਨੇੜੇ ਨਹੀਂ ਫਟਕਦਾ. ਜਿਸ ਥਾਂ ਇਸ ਦੇ ਖੰਭੇ ਜਲਾਏ ਜਾਣ ਉਸਥਾਂ ਸੱਪ ਨਹੀਂ ਆਉਂਦਾ. ਪੁਰਾਣੇ ਸਮੇਂ ਇਸਦੇ ਖੰਭ ਭੀ ਤੀਰਾਂ ਵਿੱਚ ਜੜੇ ਜਾਂਦੇ ਸਨ. ਦੇਖੋ, ਸ਼ਿਕਾਰੀ ਪੰਛੀ.
ਸੰਗ੍ਯਾ- ਊੜਾ ਅੱਖਰ। ੨. ਊੜੇ ਅੱਖਰ ਦਾ ਉੱਚਾਰਣ। ੩. ਓਅੰਕਾਰ. "ਉਅਸਤੁਆ ਉਕਾਰੰ" (ਗ੍ਯਾਨ) ਉ- ਆਸ੍ਤਿ- ਤੂ- ਓਅੰਕਾਰ. ਉ- ਓਅੰਕਾਰ- ਤ੍ਵਮਸਿ. ਊੜੇ ਦ੍ਵਾਰਾ ਤੂੰ ਓਅੰਕਾਰ ਰੂਪ ਕਹਿਆ ਜਾਂਦਾ ਹੈ। ੪. ਪਾਰਬ੍ਰਹਮ. ਕਰਤਾਰ. "ਜੰਜਾਰ ਉਕਾਰ ਪ੍ਰਕਾਸ਼ ਮਿਟੈ" (ਨਾਪ੍ਰ) ਓਅੰਕਾਰ ਦੇ ਗ੍ਯਾਨ ਕਰਕੇ ਬੰਧਨ ਮਿਟਦਾ ਹੈ। ੫. ਸਾਕਾਰ. ਸਗੁਣ ਰੂਪ. ਦੇਖੋ, ਉਕਾਰਸ.
ਵਾ- ਆਕਾਰ ਸਹਿਤ ਹੈ. ਸਗੁਣ ਰੂਪ ਹੈ. "ਕਿ ਉਕਾਰਸ, ਕਿ ਨਿਕਾਰਸ." (ਗ੍ਯਾਨ) ਆਕਾਰ ਸਹਿਤ ਹੈ ਅਤੇ ਨਿਰਾਕਾਰ ਹੈ.
ਸੰਗ੍ਯਾ- ਦੁਕਾਲ. ਦੁਰਭਿੱਛ. ਕਹਿਤ। ੨. ਅਭਾਵ. ਨਾਸ਼. "ਤ੍ਰੇਤੈ ਚਉਥੇ ਚਰਣ ਉਕਾਲਾ." (ਭਾਗੁ)
ਸੰਗ੍ਯਾ- ਉੱਕਰਣ ਵਾਲਾ. ਖੋਦਣਵਾਲਾ. ਟਕਾਈ ਦਾ ਕੰਮ ਕਰਨ ਵਾਲਾ। ੨. ਵਿ- ਉੱਕਰਿਆ. "ਸਿਲਪਿਨ ਚਿਤ੍ਰ ਵਿਸਾਲ ਉਕੇਰਾ." (ਗੁਪ੍ਰਸੂ) ਸੰਗ- ਤਰਾਸ਼ਾਂ ਨੇ ਵਡਾ ਵੇਲ ਬੂਟਾ ਉੱਕਰਿਆ. ਦੇਖੋ, ਸਿਲਪ ਅਤੇ ਸਿਲਪੀ.