ਸੰਗ੍ਯਾ- ਸਾਧਨ. ਜਤਨ. ਦੇਖੋ, ਉਪਾਯ. "ਉਪਾਵਾ ਸਿਰਿ ਉਪਾਉ ਹੈ." (ਵਾਰ ਬਿਲਾ ਮਃ ੩) ੨. ਦੇਖੋ, ਉਪਾਉਣਾ. "ਏਕ ਨਿਮਖ ਓਪਾਇ ਸਮਾਵੈ." (ਸਾਰ ਮਃ ੫) ਉਤਪੰਨ ਕਰਕੇ ਲੈ ਕਰਦਾ ਹੈ.
ਪਹਾ. ਸੰਗ੍ਯਾ- ਪਸ਼ੂਆਂ ਦੇ ਰਹਿਣ ਦਾ ਕੋਠਾ. ਪਸ਼ੂਸ਼ਾਲਾ.
ਪਹਾ. ਸੰਗ੍ਯਾ- ਪਸ਼ੂਸ਼ਾਲਾ. ਪਸ਼ੂਆਂ ਦੇ ਬੰਨਣ ਦੀ ਕੋਠੜੀ। ੨. ਮਰਾ- ਉਂਬਰਾ. ਚੌਕਾਠ. ਚੌਖਟ. "ਕਾਗਦ ਕੀ ਓਬਰੀ, ਮਸਿ ਕੇ ਕਰਮ ਕਪਾਟ." (ਸ. ਕਬੀਰ) ਭਾਵ- ਅਗ੍ਯਾਨੀਆਂ ਦੇ ਲਿਖੇ ਗ੍ਰੰਥ ਪਸ਼ੂ ਰੂਪ ਜੀਵਾਂ ਨੂੰ ਮੁਕਤ ਨਹੀਂ ਹੋਣ ਦਿੰਦੇ.
ਵਿ- ਅਨਪੜ੍ਹ. ਨਿਰੱਖਰ. ਉੱਮੀ.
nan
ਸੰਗ੍ਯਾ- ਉਤਸਾਹ. ਮੰਗਲ. ਉਤਸਵ. "ਗੁਰੁ ਮਿਲਿਐ ਓਮਾਹਾ." (ਜੈਤ ਮਃ ੪)
ਅ਼. [اُمّی] ਉੱਮੀ. ਵਿ- ਉੱਮ (ਮਾਤਾ) ਤੋਂ ਜੇਹਾ ਪੈਦਾ ਹੋਇਆ ਹੈ, ਓਹੋ ਜੇਹਾ. ਭਾਵ- ਜਿਸ ਨੇ ਕੋਈ ਸਿਖ੍ਯਾ ਨਹੀਂ ਪਾਈ. ਅਨਪੜ੍ਹ. ਨਿਰੱਖਰ. "ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ। x x x ਪੜਿਆ ਅਤੈ ਮੀਆ ਵੀਚਾਰੁ ਅਗੈ ਵੀਚਾਰੀਐ." (ਵਾਰ ਆਸਾ)