nan
ਦੇਖੋ, ਪਾਤਉ.
ਹਿੰਦੂਮਤ ਦੇ ਦਸ਼ ਪਰਵ. ਦਸ ਤ੍ਯੋਹਾਰ. "ਦਸ ਪੁਰਬ ਸਦਾ ਦਸਾਹਰਾ." (ਧਨਾ ਛੰਤ ਮਃ ੧) "ਦਸ ਪੁਰਬੀਂ ਗੁਰਪੁਰਬ ਨ ਪਾਇਆ." (ਭਾਗੁ) ਦਸ਼ ਪਰ੍ਵ ਇਹ ਹਨ- ਅਸ੍ਟਮੀ, ਚਤੁਰਦਸ਼ੀ, ਅਮਾਵਸ, ਪੂਰਣਮਾਸੀ, ਸੰਕ੍ਰਾਂਤਿ, ਉੱਤਰਾਯਨ, ਦਕ੍ਸ਼ਿਣਾਯਨ, ਵ੍ਯਤਿਪਾਤ, ਚੰਦ੍ਰਗ੍ਰਹਣ ਅਤੇ ਸੂਰਯਗ੍ਰਹਣ.
ਦਸ ਤੇ ਪੰਜ ਪੰਦਰਾਂ. ਦਸ ਇੰਦ੍ਰੀਆਂ ਅਤੇ ਪੰਜ ਕਾਮਾਦਿਕ. "ਮਰਮ ਦਸਾਂ ਪੰਚਾਂ ਕਾ ਬੂਝੈ." (ਰਤਨਮਾਲਾ, ਬੰਨੋ)
ਸ੍ਵਾਸ ਦੇ ਦਸ਼ ਭੇਦ-#"ਪੌਨ ਦਸ ਸੁਨੋ ਨਾਮ ਪ੍ਰਾਨ ਹੈ ਅਪਾਨ ਦੋਊ,#ਜਾਨਿਯੇ ਸਮਾਨ ਉਦਿਆਨ ਹੈ ਬਿਆਨ ਸੋ,#ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ,#ਦਸਵੀਂ ਧਨੰਜੈ ਨਾਮ ਕਰਤ ਬਖਾਨ ਸੋ." (ਨਾਪ੍ਰ)#ਪ੍ਰਾਨ ਰਿਦੇ ਵਿੱਚ, ਅਪਾਨ ਗੁਦਾ ਵਿੱਚ, ਨਾਭਿ ਵਿੱਚ ਸਮਾਨ, ਕੰਠ ਵਿੱਚ ਉਦਿਆਨ, ਸਾਰੇ ਸ਼ਰੀਰ ਵਿੱਚ ਵ੍ਯਾਪਕ ਬ੍ਯਾਨ, ਡਕਾਰ ਦਾ ਹੇਤੂ ਨਾਗ, ਨੇਤ੍ਰਾਂ ਨੂੰ ਖੋਲ੍ਹਣ ਵਾਲੀ ਕੂਰਮ, ਕ੍ਰਿਕਲ ਤੋਂ ਭੁੱਖ ਦਾ ਲਗਣਾ, ਦੇਵਦੱਤ ਤੋਂ ਅਵਾਸੀ, ਮਰਣ ਪਿੱਛੋਂ ਸ਼ਰੀਰ ਨੂੰ ਫੁਲਾਉਣ ਵਾਲੀ ਧਨੰਜੈ.
nan
ਦਸ਼ ਵ੍ਯਾਘ੍ਰੀ. "ਦਸ ਬਿਘਿਆੜੀ ਲਈ ਨਿਵਾਰਿ." (ਰਾਮ ਮਃ ੫) ਭਾਵ- ਗ੍ਯਾਨ ਅਤੇ ਕਰਮ ਇੰਦ੍ਰੀਆਂ.
ਵਿਕਾਰਾਂ ਵੱਲੋਂ ਉਪਰਾਮ ਹੋਈਆਂ ਦਸ ਇੰਦ੍ਰੀਆਂ. "ਦਸ ਬੈਰਾਗਨਿ ਆਗਿਆਕਾਰੀ." (ਗਉ ਮਃ ੫)
ਵਿ- ਦਸ਼ਮ. ਦਸਵਾਂ। ੨. ਸੰਗ੍ਯਾ- ਭਾਗਵਤ ਦਾ ਦਸਵਾਂ ਸਕੰਧ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਜੋ ਕ੍ਰਿਸਨ ਜੀ ਦੀ ਕਥਾ ਹੈ, ਇਹ ਕੇਵਲ ਵੈਸਨਵ ਭਾਗਵਤ ਦਾ ਹੀ ਦਸਮ ਸਕੰਧ ਨਹੀਂ ਹੈ, ਕਿੰਤੁ ਦੇਵੀ ਭਾਗਵਤ ਆਦਿ ਗ੍ਰੰਥਾਂ ਦਾ ਭੀ ਮਤ ਨਾਲ ਮਿਲਾਇਆ ਗਿਆ ਹੈ. ਇਸੇ ਲਈ ਦੇਵੀ ਦੀ ਉਸਤਤਿ ਅਤੇ ਰਾਧਾ (ਰਾਧਿਕਾ) ਦਾ ਜਿਕਰ ਆਉਂਦਾ ਹੈ। ੩. ਸੰ. दस्म. ਵਿ- ਅਣੋਖਾ. ਅ਼ਜੀਬ.
ਸੰਗ੍ਯਾ- ਦਸ਼ਮਸ੍ਥਾਨ. ਦਸਵਾਂ ਦ੍ਵਾਰ. ਦੇਖੋ, ਦਸਮ ਦੁਆਰਾ। ੨. ਜਨਮਕੁੰਡਲੀ ਦਾ ਦਸਵਾਂ ਘਰ.