ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خوشلقا] ਵਿ- ਸੁੰਦਰ ਸ਼ਕਲ ਵਾਲਾ.


ਫ਼ਾ. [خوشا] ਵ੍ਯ- ਅੱਛਾ ਹੈ. ਮੁਬਾਰਿਕ ਹੈ. ਖ਼ੂਬ ਹੈ.


ਫ਼ਾ. [خوش آئے] ਜੀ ਆਇਆਂ ਨੂੰ. ਸ੍ਵਾਗਤ. Welcome । ੨. ਦੇਖੋ, ਕੁਸ਼ਾਇ.


ਫ਼ਾ. [خوشامد] ਸੰਗ੍ਯਾ- ਖ਼ੁਸ਼ ਕਰਨ ਲਈ ਝੂਠੀ ਵਡਿਆਈ। ੨. ਖ਼ੁਸ਼ ਕਰਨ ਦੀ ਕ੍ਰਿਯਾ.


ਫ਼ਾ. [خوشی] ਸੰਗ੍ਯਾ- ਪ੍ਰਸੰਨਤਾ. "ਖੁਸੀ ਖੁਆਰ ਭਏ ਰਸ ਭੋਗਣ." (ਮਾਰੂ ਅਃ ਮਃ ੧) ੨. ਵਿ- ਪਸੰਦ. "ਰਹਿਤ ਕੋ ਖੁਸੀ ਨ ਆਯਉ." (ਸਵੈਯੇ ਮਃ ੩. ਕੇ) "ਜੋ ਸਿਖਾਨੋ ਲੋਚੈ ਸੋ ਗੁਰ ਖੁਸੀ ਆਵੈ." (ਵਾਰ ਗਉ ੧. ਮਃ ੪)


ਫ਼ਾ. [خُتن] ਸੰਗ੍ਯਾ- ਚੀਨੀ ਤੁਰਕਿਸਤਾਨ ਦਾ ਇੱਕ ਇਲਾਕਾ, ਜਿੱਥੇ ਕਸਤੂਰੀਮ੍ਰਿਗ ਬਹੁਤ ਹੁੰਦੇ ਹਨ.


ਫ਼ਾ. [خود] ਵ੍ਯ- ਆਪ. ਸ੍ਵਯੰ. "ਖੁਦ ਖਸਮ ਬਡਾ ਅਤੋਲ." (ਤਿਲੰ ਮਃ ੫)


ਫ਼ਾ. [خودکُشی] ਸੰਗ੍ਯਾ- ਆਤਮਘਾਤ. ਆਤਮਹਤ੍ਯਾ.


ਫ਼ਾ. [خودنُما] ਵਿ- ਆਪਣਾ ਆਪ ਵਿਖਾਉਣ ਵਾਲਾ. ਭਾਵ- ਮਗ਼ਰੂਰ. ਅਹੰਕਾਰੀ. ਖ਼ੁਦਪਸੰਦ। ੨. ਆਪਣੀ ਵਡਿਆਈ ਕਰਨ ਵਾਲਾ.


ਫ਼ਾ. [خودنُمائی] ਸੰਗ੍ਯਾ- ਆਪਣੇ ਆਪ ਨੂੰ ਦਿਖਾਉਣ ਦੀ ਕ੍ਰਿਯਾ. ਸ਼ੇਖ਼ੀ। ੨. ਖ਼ੁਦਪਸੰਦੀ.


ਫ਼ਾ. [خودپسند] ਵਿ- ਆਪਣੀ ਹੀ ਗੱਲ ਪਸੰਦ ਕਰਨ ਵਾਲਾ.


ਫ਼ਾ. [خودپرست] ਵਿ- ਖ਼ੁਦਪਸੰਦ. ਆਤਮ- ਅਭਿਮਾਨੀ.