ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خودبخُد] ਕ੍ਰਿ. ਵਿ- ਆਪਣੇ ਆਪ. ਕਿਸੇ ਦੀ ਸਹਾਇਤਾ ਬਿਨਾ.


ਫ਼ਾ. [خودمُختار] ਵਿ- ਸ੍ਵਤੰਤ੍ਰ. ਜਿਸ ਉੱਤੇ ਕਿਸੇ ਦਾ ਦਬਾਉ ਨਾ ਹੋਵੇ


ਫ਼ਾ. [خودروی] ਆਪਣੀ ਮਰਜੀ ਅਨੁਸਾਰ ਚੱਲਣ ਦੀ ਕ੍ਰਿਯਾ.


ਫ਼ਾ. [خُدا] ਸੰਗ੍ਯਾ- ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ." (ਰਾਮ ਮਃ ੫)


ਖ਼ੁਦਾ ਦਾ. "ਖੁਨਕ ਨਾਮ ਖੁਦਾਇਆ." (ਵਾਰ ਮਲਾ ਮਃ ੧) ੨. ਫ਼ਾ. [خُدایا] ਹੇ ਕਰਤਾਰ! "ਸਚੁ ਖੁਦਾਇਆ." (ਮਾਰੂ ਸੋਲਹੇ ਮਃ ੫)


ਫ਼ਾ. [خُدائی] ਵਿ- ਖ਼ੁਦਾ ਸੰਬੰਧੀ. ਖ਼ੁਦਾ ਦਾ. "ਅਲਹ ਅਗਮ, ਖੁਦਾਈ ਬੰਦੇ." (ਮਾਰੂ ਸੋਲਹੇ ਮਃ ੫) "ਮੁਲਾ, ਕਹਹੁ ਨਿਆਉ ਖੁਦਾਈ." (ਪ੍ਰਭਾ ਕਬੀਰ) ੨. ਸੰਗ੍ਯਾ- ਮਾਲਿਕੀ. ਸਾਹਿਬੀ। ੩. ਕਰਤਾਰ ਦੀ ਚੇਤਨਸੱਤਾ. "ਵੇਖੈ ਸੁਣੈ ਤੇਰੈ ਨਾਲਿ ਖੁਦਾਈ." (ਮਾਰੂ ਮਃ ੫. ਅੰਜੁਲੀ) ੪. ਖ਼ੁਦਾ ਦਾ ਉਪਾਸਕ, ਮੁਸਲਮਾਨ. "ਤਿਂਹ ਗ੍ਰਿਹ ਰੋਜ ਖੁਦਾਈ ਆਵੈਂ." (ਚਰਿਤ੍ਰ ੯੯) ੫. ਖੁਦਵਾਈ ਦਾ ਸੰਖੇਪ. ਪਟਵਾਈ. "ਗਹਰੀ ਕਰਕੈ ਨੀਵ ਖੁਦਾਈ." (ਧਨਾ ਨਾਮਦੇਵ) ੬. ਪੁੱਟਣ ਦੀ ਮਜ਼ਦੂਰੀ.


[خُداتعلےٰ] ਕਰਤਾਰ, ਜੋ ਸਭ ਤੋਂ ਵਡਾ ਹੈ.


ਫ਼ਾ. [خُدانخاستہ] ਵ੍ਯ- ਵਾਹਗੁਰੂ ਐਸਾ ਨਾ ਕਰੇ! ਕਰਤਾਰ ਨੂੰ ਇਹ ਨਾ ਭਾਵੇ!#ਖੁਦਾਯੀ. ਦੇਖੋ, ਖੁਦਾਈ.


ਫ਼ਾ. [خُداوند] ਸੰਗ੍ਯਾ- ਮਾਲਿਕ. ਸ੍ਵਾਮੀ। ੨. ਕਰਤਾਰ.