ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਾਹਿਆ ਲੋੜਿਆ. "ਆਹਿਓ ਤੁਮਰਾ ਧੋਰਾ." (ਗੂਜ ਮਃ ੫) "ਏਕੋ ਸੁਆਮੀ ਆਹਿਆ ਜੀਉ." (ਮਾਝ ਮਃ ੫)#੨. ਦੇਖੋ, ਆਹਿ। ੩. ਅਹੈ. ਹੈ. "ਜਤ ਕਤ ਪੇਖਉ ਆਹਿਓ." (ਕਾਨ ਮਃ ੫)


ਫ਼ਾ. [آہِستہ] ਕ੍ਰਿ. ਵਿ- ਸ਼ਨੇ ਸ਼ਨੇ. ਧੀਰੇ ਧੀਰੇ. ਹੌਲੀ ਹੌਲੀ.


ਹੈ. ਦੇਖੋ, ਆਹ ਅਤੇ ਆਹਿ. "ਪੁਨਰਪਿ ਜਨਮ ਨ ਆਹੀ." (ਗਉ ਮਃ ੩) "ਨਾਨਕ ਘਟਿ ਘਟਿ ਆਹੀ." (ਆਸਾ ਮਃ ੫) ੨. ਚਾਹੀ. ਲੋੜੀ. "ਮੈ ਆਹੀ ਓੜ ਤੁਹਾਰੀ." (ਗਉ ਮਾਝ ਮਃ ੫) ੩. ਚਾਹੀਏ. ਲੋੜੀਏ "ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ." (ਫੁਨਹੇ ਮਃ ੫) ੪. ਸਿੰਧੀ. ਅਸ੍ਤਿ. ਹੈ। ੫. ਮੁਸੀਬਤ. ਵਿਪਦਾ.


ਚਾਹੀਐ. ਲੋੜੀਏ. ਦੇਖੋ, ਆਹਿ ਅਤੇ ਆਹੀ.


ਦੋਖੋ, ਆਹ। ੨. ਆਹੂਤ ਦਾ ਸੰਖੇਪ.


ਦੇਖੋ. ਉਗ੍ਰਸੇਨ.


ਡਿੰਗ. ਸੰਗ੍ਯਾ- ਆਹਵ. ਜੰਗ। ੨. ਥਕੇਂਵਾਂ. ਥਕਾਨ.


ਸੰ. ਸੰਗ੍ਯਾ- ਦੇਵਤਾ ਨੂੰ ਆਹ੍ਵਾਨ (ਸੱਦਣ) ਦੀ ਕ੍ਰਿਯਾ. ਦੇਵਤਾ ਨੂੰ ਬੁਲਾਉਣਾ। ੨. ਦੇਵਤਾ ਨੂੰ ਸੰਬੋਧਨ ਕਰਕੇ ਅਗਨਿ ਵਿੱਚ ਘੀ ਆਦਿ ਪਦਾਰਥ ਪਾਉਣ ਦੀ ਕ੍ਰਿਯਾ. ਹੋਮ. ਹਵਨ। ੩. ਹਵਨ ਦੀ ਸਾਮਗ੍ਰੀ.