ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਔਂਢੀ.


ਦੇਖੋ, ਆਉ। ੨. ਆਵੇਗਾ. ਆਉਣ ਵਾਲਾ.


ਦੇਖੋ ਆ ਅਤੇ ਅੰਗ.


ਸੰਗ੍ਯਾ- ਆਯੁ. . ਉਮਰ। ੨. ਕ੍ਰਿ. ਵਿ- ਆਕੇ ਆ ਕਰ. "ਆਇ ਮਿਲੁ ਗੁਰਸਿਖ, ਆਇ ਮਿਲੁ." (ਤਿਲੰ ਮਃ ੪) ੩. ਆਉਂਦਾ. ਆਗਮਨ ਕਰਦਾ. ਭਾਵ. ਜਨਮ ਲੈਂਦਾ. "ਆਇ ਨ ਜਾਈ ਥਿਰ ਸਦਾ." (ਸ੍ਰੀ ਅਃ ਮਃ ੫) ੪. ਦੇਖੋ, ਆਯ.


ਆਇਆ. ਆਇਓ। ੨. ਸੰ. आयः - ਆਯ. ਸੰਗ੍ਯਾ- ਲਾਭ. "ਜੈਦੇਵ ਆਇਉ ਤਸ ਸਫੁੰਟ." (ਗੂਜ) ਤਿਸ ਨੂੰ ਪ੍ਰਤੱਖ ਲਾਭ ਹੈ।


ਵਿ- ਆਇਆ ਹੋਇਆ. ਆਗਤ. "ਘਰ ਆਇਅੜੇ ਸਾਜਨਾ." (ਸੂਹੀ ਛੰਤ ਮਃ ੧)


ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)


ਸੰ. ਆਯਸ਼ ਵਿ- ਲੋਹੇ ਦਾ ਲੋਹਮਯ।#੨. ਸੰਗ੍ਯਾ- ਕਵਚ. ਜਿਰਹ. ਸੰਜੋ। ੩. ਭਾਵ- ਵਜ੍ਰ. "ਆਇਸ ਪਤਿ ਪਿਤਣੀ." (ਸਨਾਮਾ) ਵਜ੍ਰਪਤਿ ਇੰਦ੍ਰ, ਉਸ ਦੇ ਪਿਤਾ ਕਸ਼੍ਯਪ ਦੀ ਪ੍ਰਿਥਿਵੀ। ੪. ਸੰ. ਆਯਸੁ. ਆਗ੍ਯਾ. ਹੁਕਮ.


ਆਗ੍ਯਾ. ਦੇਖੋ, ਆਇਸ ੪.


ਸੰ. ਆਦਿਤ੍ਯ. ਸੰਗ੍ਯਾ- ਸੂਰਜ। ੨. ਆਦਿਤ੍ਯਵਾਰ. ਐਤ ਵਾਰ। ੩. ਦੇਖੋ, ਆਯਤ.


ਦੇਖੋ, ਆਯਤਨ.


ਦੇਖੋ, ਆਯੁਧ.