ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵ੍ਯ- ਚਾਰੇ ਪਾਸਿਓਂ ਸਰਵ ਓਰ ਸੇ. "ਆ ਸਮੁਦ੍ਰ ਲੌ ਫਿਰੀ ਦੁਹਾਈ." (ਦਿਲੀਪਰਾਜ)#੨. ਤੀਕ. ਪ੍ਰਯੰਤ. ਤੋੜੀਂ। ੩. ਉਪ. ਧਾਤੂਆਂ ਦੇ ਪਹਿਲੇ ਲਗਕੇ ਅਰਥ ਦੀ ਅਧਿਕਤਾ ਆਦਿ ਕਰਦਾ ਹੈ. ਜੈਸੇ- ਆਕੰਪਨ. ਆਗਮਨ, ਆਨਯਨ, ਆਰੋਹਣ ਆਦਿ. ੪. ਪੰਜਾਬੀ ਵਿੱਚ ਫਾਰਸੀ ਹੇ ਦੀ ਥਾਂ ਸ਼ਬਦਾਂ ਦੇ ਅੰਤ ਆ ਹੋ ਜਾਂਦਾ ਹੈ. ਜੈਸੇ- ਪਰਦਹ ਦੀ ਥਾਂ ਪਰਦਾ.


ਦੇਖੋ, ਆਉਣਾ. "ਆਉ ਸੰਤ ਮੀਤ ਪਿਆਰੇ." (ਮਾਝ ਮਃ ੫) ੨. ਸੰ. ਆਯੁ. ਸੰਗ੍ਯਾ-. ਉਮਰ. ਅਵਸਥਾ.


ਸੰ. ਆਯੁਸ਼੍ਯ. ਸੰਗ੍ਯਾ- ਉਮਰ. ਅਵਸਥਾ.


ਸੰ. ਆਗਮਨ.


ਸੰਗ੍ਯਾ- ਸ੍ਵਾਗਤ. ਆਗਤ ਭਗਤਿ. "ਆਉ ਬੈਠ ਆਦਰ ਸਭ ਥਾਈ."#(ਸੋਰ ਮਃ ੫)


ਸੰ. ਉਲ੍ਵ. ਸੰਗ੍ਯਾ- ਰਹਿਮ (ਗਰਭਾਸ਼ਯ) ਅੰਦਰ ਦੀ ਉਹ ਝਿੱਲੀ, ਜਿਸ ਵਿੱਚ ਬੱਚਾ ਲਿਪਟਿਆ ਹੁੰਦਾ ਹੈ. ੨. ਦੇਖੋ, ਆਵਲ.


ਸੰ. ਆਮਲਕ. ਸੰਗ੍ਯਾ- ਇੱਕ ਬਿਰਛ ਅਤੇ ਉਸ ਦਾ ਫਲ, ਜੋ ਖੱਟਾ ਹੁੰਦਾ ਹੈ. ਆਉਲੇ ਦਾ ਅਚਾਰ ਅਤੇ ਮੁਰੱਬਾ ਭੀ ਪਾਈਦਾ ਹੈ. ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਬਜ ਕਰਦਾ ਹੈ. ਮੇਦੇ ਅਤੇ ਜਿਗਰ ਦੇ ਰੋਗਾਂ ਨੂੰ ਦੂਰ ਕਰਦਾ ਹੈ. ਦਿਲ ਨੇਤ੍ਰ ਦਿਮਾਗ਼ ਅਤੇ ਪੱਠਿਆਂ ਨੂੰ ਤਾਕਤ ਦਿੰਦਾ ਹੈ. ਨਕਸੀਰ ਬੰਦ ਕਰਦਾ ਹੈ. ਇਸ ਦਾ ਮੁਰੱਬਾ ਦਿਲ ਅਤੇ ਦਿਮਾਗ ਨੂੰ ਖਾਸ ਕਰਕੇ ਪੁਸ੍ਟ ਕਰਦਾ ਹੈ. ਇਹ ਤ੍ਰਿਫਲੇ ਦਾ ਇੱਕ ਜੁਜ਼ ਹੈ. ਦਾਹ, ਪਿੱਤ, ਪ੍ਰਮੇਹ ਆਦਿ ਰੋਗਾਂ ਨੂੰ ਦੂਰ ਕਰਦਾ ਹੈ. L. Emblic Myrobalan.


ਸੰਗ੍ਯਾ ਭਾਵੀ. ਹੋਨਹਾਰ. ਆਉਣ ਵਾਲੀ ਗੱਲ। ੨. ਸੰ. ਆਮਲਕੀ. ਛੋਟੇ ਆਕਾਰ ਦਾ ਆਉਲਾ. ਜੰਗਲੀ ਆਉਲਾ.