ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਭੂ- ਈਸ਼. ਭੂਪਤਿ. ਰਾਜਾ "ਸੁਤਾ ਤੈਂ ਏਸ ਭੂਅ." (ਚਰਿਤ੍ਰ. ੨੫੯)


ਦੇਖੋ, ਈਸਰ ਅਤੇ ਏਸ੍ਵਰਜਾ.


ਦੇਖੋ, ਏਸ਼੍ਵਰਯ.


ਯੌ- ਈਸ਼੍ਵਰ (ਰਾਜਾ) ਦੀ ਪੁਤ੍ਰੀ. "ਮਦ੍ਰ ਦੇਸ ਏਸ੍ਵਰਜਾ ਬਰਿ ਜਬ." (ਵਿਚਿਤ੍ਰ)


ਸੰ. ऐश्वर्य. ਐਸ਼੍ਵਰ੍‍ਯ. ਸੰਗ੍ਯਾ- ਈਸ਼੍ਵਰਪਨ. ਪ੍ਰਭੁਤਾ। ੨. ਵਿਭੂਤਿ. ਸੰਪਦਾ। ੩. ਸਿੱਧਿ। ੪. ਬਾਦਸ਼ਾਹਤ। ੫. ਹੁਕੂਮਤ.


ਵਿ- ਐਸਾ. ਅਜੇਹਾ। ੨. ਈਸ਼ (ਸ੍ਵਾਮੀ) ਦਾ ਬਹੁ ਵਚਨ ਅਤੇ ਸੰਬੋਧਨ. ਹੇ ਈਸ਼!


ਦੇਖੋ, ਏਸ.


ਦੇਖੋ, ਏਸ਼੍ਵਰਯ.


ਸੰ. ऐश्वर. ਐਸ਼੍ਵਰ. ਵਿ- ਸ਼੍ਵਾਮੀ ਨਾਲ ਸੰਬੰਧਿਤ. ਈਸ਼੍ਵਰ ਦਾ. ਰਾਜੇ ਦਾ. "ਰਣ ਗੱਜਿਯ ਕੇਤਕ ਏਸੁਰਣੰ." (ਕਲਕੀ) ਕਈ ਰਾਜ ਕਰਮਚਾਰੀ ਗੱਜੇ। ੨. ਸੰਗ੍ਯਾ- ਰਾਜ੍ਯ ਪਦਵੀ.