ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਵੇ. ਉਹ। ੨. ਇਹ. ਯਹ. "ਮਾਈ! ਮਨੁ ਮੇਰੋ ਬਸਿ ਨਾਹਿ। ਨਿਸ ਬਾਸੁਰ ਬਿਖਿਅਨ ਕਉ ਧਾਵਤ, ਕਿਹਿ ਬਿਧਿ ਰੋਕਉ ਤਾਹਿ? ਬੇਦ ਪੁਰਾਨ ਸਿਮ੍ਰਿਤਿ ਕੇ ਮਤਿ ਸੁਨਿ ਨਿਮਖ ਨਹੀ ਏ¹ ਬਸਾਵੈ." (ਸੋਰ ਮਃ ੯) ਇਹ ਮਨ ਨਿਮਖ ਮਾਤ੍ਰ ਧਾਰਣ ਨਹੀਂ ਕਰਦਾ. "ਏ ਅਖਰ ਖਿਰਿ ਜਾਹਿਗੇ." (ਗਉ ਬਾਵਨ ਕਬੀਰ) ੩. ਵ੍ਯ- ਇਸ ਦੀ ਵਰਤੋਂ ਸੰਬੋਧਨ ਲਈ ਹੁੰਦੀ ਹੈ. ਹੇ! "ਏ ਮਨ ਚੰਚਲਾ! ਚਤੁਰਾਈ ਕਿਨੈ ਨ ਪਾਇਆ." (ਅਨੰਦੁ) ੪. ਸੰ. ਸੰਗ੍ਯਾ- ਵਿਸਨੁ। ੫. ਪੰਜਾਬੀ ਵਿੱਚ ਕ੍ਰਿਯਾ "ਹੈ" ਵਾਸਤੇ ਭੀ ਏ ਸ਼ਬਦ ਆਉਂਦਾ ਹੈ. ਜੈਸੇ- ਕਰਤਾਰ ਨਾਲ ਪਿਆਰ ਕਰਦਾ ਏ.


ਸਰਵ- ਇਹ. ਯਹ. ਏਹ। ੨. ਕ੍ਰਿ. ਵਿ- ਇਉਂ. ਇਸ ਪ੍ਰਕਾਰ. ਐਸੇ. "ਭੂਲੀ ਮਾਲਨੀ! ਹੈ ਏਉ." (ਆਸਾ ਕਬੀਰ)


ਸਰਵ- ਏਹ. "ਏਊ ਜੀਅ ਬਹੁਤ ਗ੍ਰਭਿ ਵਾਸੇ." (ਬਾਵਨ) ੨. ਯਹੀ. ਇਹੀ.


ਵਿ- ਅਣਜਾਣ. ਅਞਾਣ. ਅਗ੍ਯਾਨੀ "ਅੰਧਾ ਲੋਕ ਨ ਜਾਣਈ ਮੂਰਖ ਏਆਣਾ." (ਗਉ ਕਬੀਰ) ੨. ਬਾਲਕ.


ਅ਼. [اعانت] ਸਹਾਇਤਾ ਕਰਨ ਦੀ ਕ੍ਰਿਯਾ। ੨. [عیانت] ਅ਼ਯਾਨਤ. ਤਾੜਨਾ. ਤੱਕਣਾ. ਖੋਜਣਾ.


ਸਰਵ. ਇਹ. ਯਹ. "ਏਇ ਕਹਹਿ ਸਿਧਿ ਪਾਈ." (ਗਉ ਕਬੀਰ)


ਸਰਵ- ਏਹੀ. ਯਹੀ."ਏਈ ਸਗਲ ਵਿਕਾਰ." (ਮਾਰੂ ਮਃ ੩) "ਹਉਮੈ ਏਈ ਬੰਧਨਾ." (ਵਾਰ ਆਸਾ ਮਃ ੨)


ਸਰਵ- ਦੇਖੋ, ਇਸ. "ਏਸ ਨਉ ਹੋਰ ਥਾਉ ਨਾਹੀ." (ਅਨੰਦੁ) ੨. ਸੰਗਯਾ- ਈਸ਼. ਸ੍ਵਾਮੀ। ੩. ਵਿ- ਪੂਜ੍ਯ. ਇਸ੍ਟ. "ਕਾਹੁੰ ਮਹੇਸ ਕੋ ਏਸ ਬਖਾਨ੍ਯੋ." (੩੩ ਸਵੈਯੇ) "ਏਸਨ ਏਸ ਨਰੇਸਨ ਕੇ ਸੁਤ." (ਰਾਮਾਵ) ੪. ਦਸਮਗ੍ਰੰਥ ਵਿੱਚ "ਸਿੰਘ" ਦੀ ਥਾਂ ਭੀ ਏਸ ਸ਼ਬਦ ਵਰਤਿਆ ਹੈ. ਯਥਾ, ਖੜਗੇਸ (ਖੜਘ ਸਿੰਘ), ਸਬਲੇਸ, ਅਣਗੇਸ ਆਦਿਕ. ਹੁਣ ਸਿੱਖਕਵੀ ਆਪਣੇ ਨਾਉਂ ਨਾਲ ਸਿੰਘ ਦੀ ਥਾਂ ਏਸ ਸ਼ਬਦ ਅਕਸਰ ਵਰਤਦੇ ਹਨ. ਯਥਾ- "ਸੁਮੇਰੇਸ ਤੋਪ ਕੇ ਧੜਾਕੇ ਤਹਾਂ ਐਸੇ ਹੋਤ." ਦੇਖੋ, ਸੁਮੇਰ ਸਿੰਘ.


ਸੰਗ੍ਯਾ- ਈਸ਼ (ਰਾਜਾ) ਅਨਿ (ਫੌਜ) ਰਾਜੇ ਦੀ ਸੈਨਾ. (ਸਨਾਮਾ) ੨. ਈਸ਼ਿਨੀ. ਸ੍ਵਾਮਿਨੀ.