ਐ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)


ਦੇਖੋ, ਐਸਾ. "ਐਸੋ ਗਿਆਨ ਬਿਰਲੋਈ ਪਾਏ." (ਬਿਲਾ ਮਃ ੫)


ਦੇਖੋ, ਅਹਦ.


ਹੈ ਦਾ ਭਵਿਸ਼੍ਯਤ ਕਾਲ. ਆਵੇਗਾ. "ਐਸ ਸਮੋ ਫਿਰ ਹਾਥ ਨ ਐਹੈ." (ਵਿਚਿਤ੍ਰ) ੨. ਵ੍ਯ- ਸ਼ੋਕ ਬੋਧਕ ਸ਼ਬਦ. ਹੈ! ਹੈ!


ਸੰ. ਇਸੁ. ਸੰਗ੍ਯਾ- ਤੀਰ. ਬਾਣ. "ਲਾਗੇ ਤਿਸੈ ਐਖ." (ਕਲਕੀ)


ਐਸੇ ਆਖਾਂ ਦਾ ਸੰਖੇਪ. ਇਉਂ ਆਖਾਂ। ੨. ਇਹ ਦੇਖਾਂ ਦਾ ਸੰਖੇਪ.