ਐ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੈ ਦੀ ਥਾਂ ਪੰਜਾਬੀ ਵਿੱਚ ਐ ਸ਼ਬਦ ਵਰਤਿਆ ਜਾਂਦਾ ਹੈ. "ਹਰਿਪ੍ਰੇਮ ਭੀਨੀ ਚੋਲੀਐ." (ਦੇਵ ਮਃ ੪) ੨. ਫ਼ਾ. ਸੰਬੋਧਨ. ਹੇ! ਰੇ!


ਸਰਵ. ਇਸ. "ਐਸ ਜਗਾ ਆਵੈ." (ਜਸਾ) ੨. ਕ੍ਰਿ. ਵਿ- ਐਸਾ. ਅਜੇਹਾ. ਇਸ ਤਰਾਂ ਦਾ. "ਐਸ ਘਾਤ ਫਿਰ ਹਾਥ ਨ ਐਹੈ." (ਵਿਚਿਤ੍ਰ) ੩. ਅ਼. [عیَش] ਐ਼ਸ਼. ਸੰਗ੍ਯਾ- ਜੀਵਨ. ਜ਼ਿੰਦਗੀ। ੪. ਆਨੰਦ. ਖ਼ੁਸ਼ੀ। ੫. ਭੋਗ ਵਿਲਾਸ. "ਐਸ ਹੀ ਐਸ ਸੁ ਬੈਸ ਬਿਤਾਯੋ." (ਅਕਾਲ)


ਏਸ਼੍ਵਰ੍‍ਯ੍ਯ. ਸੰਗ੍ਯਾ- ਈਸ਼੍ਵਰਪੁਣਾ. ਮਾਲਿਕ ਹੋਣ ਦਾ ਭਾਵ. ਪ੍ਰਭੁਤਾ। ੨. ਧਨ. ਵਿਭੂਤਿ. ਸੰਪਦਾ. "ਦਾਸਨ ਕੋ ਬਖਸੈਂ ਐਸ੍ਵਰਜੰ." (ਗੁਪ੍ਰਸੂ)


ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)


ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)


ਵਾ- ਐਸਾ- ਉਪਰਾਜਾ. ਐਸਾ ਉਪਰਾਜਨ ਕੀਤਾ (ਰਚਿਆ). "ਮਤ ਐਸੁਪਰਾਜਾ." (ਅਰਹੰਤਾਵ) ਅਜੇਹਾ ਮਤ ਜਾਰੀ ਕੀਤਾ.


ਦੇਖੋ, ਐਸ੍ਵਰਜ.